ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/78

ਇਹ ਸਫ਼ਾ ਪ੍ਰਮਾਣਿਤ ਹੈ

(੪੦੧)

ਪੱਛਮੀ ਕੰਢੇ ਦਾ ਮਾਲਾਬਾਰ ਦਾ ਇਲਾਕਾ ਅਤੇ ਕਰਨਾਟਕ ਦੇ ਦੋ ਜ਼ਿਲੇ ਜੋ ਸਲੀਮ ਅਤੇ ਮਦੂਰਾ ਅਖਵਾਂਦੇ ਸਨ, ਆਏ॥

੮–ਲਾਰਡ ਕਾਰਨਵਾਲਿਸ ਨੇ ਸੰ: ੧੭੯੩ ਈ: ਵਿੱਚ ਬੰਗਾਲੇ ਵਿੱਚ ਭੋਂ ਦਾ 'ਸਦੈਵੀ ਬੰਦੋਬਸਤ' ਕਰ ਦਿੱਤਾ। ਮੁਗ਼ਲਾਂ ਦੇ ਰਾਜ ਵਿੱਚ ਜ਼ਿਮੀਦਾਰਾਂ ਨੂੰ ਮਾਮਲੇ ਉੱਤੇ ਜ਼ਮੀਨ ਦਿੱਤੀ ਜਾਂਦੀ ਸੀ ਅਤੇ ਜ਼ਿਮੀਦਾਰ ਨਵਾਬ ਨੂੰ ਇੱਕ ਨੀਯਤ ਰਕਮ ਦਿੰਦੇ ਸਨ ਅਰ ਰਾਹਕਾਂ (ਮੁਜ਼ਾਰਿਆਂ) ਤੋਂ ਜਿਤਨਾ ਚਾਹੁੰਦੇ ਲੈ ਲੈਂਦੇ ਸਨ। ਨਵਾਬ ਦਾ ਮਸੂਲ ਭਰਨ ਪਿੱਛੋਂ ਜੋ ਬਚ ਰਹਿੰਦਾ ਸੀ ਓਹ ਸਾਰਾ ਜ਼ਿਮੀਦਾਰਾਂ ਪਾਸ ਰਹਿੰਦਾ ਸੀ। ਭੋਂ ਬਾਦਸ਼ਾਹ ਦੀ ਸੀ ਅਤੇ ਜ਼ਿਮੀਂਦਾਰ ਕੇਵਲ ਟਕਿਆਂ ਦੇ ਨੌਕਰ ਸਨ। ਓਹ ਰਾਹਕਾਂ ਨੂੰ ਆਪਣੇ ਬਰਦੇ ਸਮਝਦੇ ਅਤੇ ਉਨ੍ਹਾਂ ਨਾਲ ਬੇਤਰਸੀ ਦਾ ਵਰਤਾਉ ਕਰਦੇ ਸਨ। ਏਹ ਰਾਹਕਾਂ ਨੂੰ ਅਜੇਹਾ ਨਚੋੜਦੇ ਸਨ ਕਿ ਕ੍ਰਿਸਾਣ ਵਿਚਾਰੇ ਬੜੇ ਨਿਰਧਨ ਅਤੇ ਮੰਦੇ ਹਾਲ ਵਿੱਚ ਸਨ। ਇਸਦੇ ਸੰਬੰਧ ਵਿੱਚ ਕੰਪਨੀ ਦੀ ਸਰਕਾਰ ਪਾਸ ਹਰ ਪਾਸਿਓਂ ਸ਼ਿਕਾਇਤਾਂ ਪਹੁੰਚਦੀਆਂ ਸਨ।

੯–ਇਨ੍ਹਾਂ ਸ਼ਿਕਾਇਤਾਂ ਦੇ ਦਰ ਕਰਨ ਲਈ ਅਤੇ ਸੁਖਾਲ ਨੂੰ ਮੁੱਖ ਰੱਖਕੇ ਲਾਰਡ ਕਾਰਨਵਾਲਿਸ ਨੇ ਹਰਿਕ ਜ਼ਿਮੀਂਦਾਰ ਨੂੰ ਉਹ ਸਾਰੀ ਭੋਂ ਦੇ ਦਿੱਤੀ ਜਿਸਦਾ ਮਾਮਲਾ ਉਹ ਉਗ੍ਰਾਹੁੰਦਾ ਹੁੰਦਾ ਸੀ ਅਤੇ