ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/69

ਇਹ ਸਫ਼ਾ ਪ੍ਰਮਾਣਿਤ ਹੈ

(੩੯੨)

ਦੇ ਵਿਰੁੱਧ ਸੁਲਹ ਹੋ ਗਈ ਅਤੇ ਹੈਦਰਅਲੀ ਨੇ ਕਰਨਾਟਕ ਉੱਤੇ ਧਾਵਾ ਕਰ ਦਿੱਤਾ, ਪਰ ਸੰ:੧੭੮੨ ਈ: ਵਿਚ ਹੈਦਰ ਅਲੀ ਮਰ ਗਿਆ ਅਰ ਨਾਨਾ ਫਰਨਵੀਸ ਦੇ ਧੜੇ ਦੇ ਮਰਹਟਿਆਂ ਨੇ ਏਹ ਖਬਰ ਸੁਣਦੇ ਸਾਰ ਸੁਲਹ ਕਰ ਲਈ। ਸੰ: ੧੭੮੨ ਈ: ਵਿਚ ਸਲਬਈ ਵਿਚ ਸੁਲਹ ਨਾਵਾਂ ਲਿਖਿਆ ਗਿਆ ਅਰ ਏਹ ਕੌਲ ਕਰਾਰ ਹੋਏ ਕਿ ਨਾਂ ਅੰਗ੍ਰੇਜ਼ ਮਰਹਟਿਆਂ ਦੇ ਵੈਰੀਆਂ ਨੂੰ ਅਤੇ ਨਾਂ ਮਰਹਟੇ ਅੰਗ੍ਰੇਜ਼ਾਂ ਦੇ ਵੈਰੀਆਂ ਨੂੰ ਸਹੈਤਾ ਦੇਣ, ਸਾਲਸੱਟ ਅਤੇ ਬਸੀਨ ਅੰਗ੍ਰੇਜ਼ਾਂ ਕੋਲ ਰਹਿਣ ਅਰ ਰਘੋਬਾ ਦੀ ਪਿਨਸ਼ਨ ਲੱਗ ਗਈ॥

—:o:—

੬੮-ਮੈਸੂਰ ਦੀ ਦੂਜੀ ਲੜਾਈ

[ਸੰ: ੧੭੮੦ ਤੋਂ ੧੭੯੪ ਈ: ਤੀਕ]

੧–ਦਸ ਵਰਿਹਾਂ ਤੀਕ ਹੈਦਰ ਅਲੀ ਨੇ ਅੰਗ੍ਰੇਜ਼ਾਂ ਨਾਲ ਰਾਜੀਨਾਵਾਂ ਰੱਖਿਆ। ਇਸ ਸਮੇਂ ਵਿਚ ਉਸਦਾ ਬਲ ਵਧਦਾ ਗਿਆ। ਇਸ ਨੇ ਮੈਸੂਰ ਮਾਲਾਬਾਰ ਅਤੇ ਕਨੜਾ ਦੇ ਸਾਰੇ ਪਾਲੀਗਰ ਤੇ ਰਾਜੇ ਅਧੀਨ ਕਰ ਲਏ। ਇਸਦੇ ਪਾਸ ਬਹੁਤ ਸਾਰੀ ਫ਼ਰੰਗੀਆਂ ਦੀ ਸਿਖਾਈ ਹੋਈ ਫ਼ੌਜ ਸੀ, ਇਕ ਸੌ ਤੋਪਾਂ ਅਤੇ ਚਾਰ ਸੌ ਫ੍ਰਾਂਸੀ ਸਿਪਾਹੀ ਸਨ॥

੨–ਏਹ ਜਾਣਦਾ ਸੀ ਕਿ ਅੰਗ੍ਰੇਜ਼ ਮਰਹਟਿਆਂ