ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/67

ਇਹ ਸਫ਼ਾ ਪ੍ਰਮਾਣਿਤ ਹੈ

(੩੯੦)

ਕਿ ਮਾਧੋ ਰਾਉ ਦੇ ਪਿਛੋਂ ਕੌਣ ਪੇਸ਼ਵਾ ਬਣੇਂ। ਪਹਿਲਾਂ ਇਸਦਾ ਨਿੱਕਾ ਭਰਾ ਪੇਸ਼ਵਾ ਬਣਿਆਂ,ਪਰ ਉਹ ਥੋੜੇ ਚਿਰ ਪਿਛੋਂ ਕਤਲ ਹੋ ਗਿਆ ਅਤੇ ਉਸਦਾ ਬਾਬਾ ਰਘੋਬਾ ਅਥਵਾ ਰਘੁਨਾਥ ਰਾਉ ਪੇਸ਼ਵਾ ਬਣ ਬੈਠਾ। ਹੋਰ ਮਰਹਟੇ ਸਰਦਾਰਾਂ ਨੇ ਨਾਂ ਮੰਨਿਆਂ,ਇਸ ਵਾਸਤੇ ਉਸਨੇ ਬੰਬਈ ਦੇ ਗਵਰਨਰ ਪਾਸ ਸਹੈਤਾ ਲਈ ਬੇਨਤੀ ਕੀਤੀ॥

੨–ਬੰਬਈ ਦੇ ਗਵਰਨਰ ਨੇ ਸੂਰਤ ਵਿਚ ਸੰ: ੧੭੭੫ ਈ: ਵਿਚ ਪ੍ਰਤੱਗਯਾ ਪੱਤ੍ਰ ਲਿਖਾ ਲਿਆ ਕਿ ਜੇਹੜੀ ਅੰਗ੍ਰੇਜ਼ੀ ਫੌਜ ਰਘੋਬਾ ਦੀ ਸਹੈਤਾ ਲਈ ਘੱਲੀ ਜਾਵੇ ਰਘੋਬਾ ਉਸਦਾ ਖ਼ਰਚ ਦੇਵੇ ਅਤੇ ਸਾਲਸੱਟ ਅਰ ਬਸੀਨ ਦੇ ਦੋਵੇਂ ਟਾਪੂ ਜੇਹੜੇ ਬੰਬਈ ਦੇ ਕੋਲ ਹੀ ਹਨ ਅਤੇ ਜੇਹੜੇ ਹੁਣ ਬੰਬਈ ਦਾ ਇਕ ਹਿੱਸਾ ਹਨ ਅੰਗ੍ਰੇਜ਼ਾਂ ਨੂੰ ਦਿੱਤੇ ਜਾਣ। ਅੰਗ੍ਰੇਜ਼ਾਂ ਨੇ ਕਈ ਵੇਰ ਇਸ ਤੋਂ ਪਹਿਲਾਂ ਪੇਸ਼ਵਾ ਨੂੰ ਮੁੱਲ ਦੇਕੇ ਏਹ ਟਾਪੂ ਖ੍ਰੀਦਣੇ ਚਾਹੇ ਸਨ, ਪਰ ਉਸਨੇ ਮੰਨਿਆਂ ਨਹੀਂ ਸੀ॥

੨–ਬੰਬਈ ਦੇ ਗਵਰਨਰ ਨੂੰ ਚਾਹੀਦਾ ਸੀ ਕਿ ਨਵੇਂ ਕਨੂਨ ਦੇ ਅਨੁਸਾਰ ਇਸ ਪ੍ਰਤੱਗ੍ਯਾ ਪੱਤ੍ਰ ਲਈ ਸ੍ਰਕਾਰ ਹਿੰਦ ਦੀ ਪ੍ਰਵਾਨਗੀ ਲੈ ਲੈਂਦਾ, ਪਰ ਉਸਨੇ ਇਸਤਰਾਂ ਨਾਂ ਕੀਤਾ ਅਰ ਸਿੱਧਾ ਇੰਗਲੈਂਡ ਵਿਚ ਕੰਪਨੀ ਨੂੰ ਲਿਖ ਘੱਲਿਆ ਕਿ ਬੰਬਈ ਦੀ ਗਵਰਨਮਿੰਟ ਨੇ ਇਸ ਪ੍ਰਕਾਰ ਦਾ ਪ੍ਰਤੱਗ੍ਯਾ ਪੱਤ੍ਰ ਲਿਖਾ