ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/51

ਇਹ ਸਫ਼ਾ ਪ੍ਰਮਾਣਿਤ ਹੈ

(੩੭੫)

ਨਾਲ ਹੋ ਕੇ ਬੰਗਾਲੇ ਉੱਤੇ ਧਾਵਾ ਕੀਤਾ ਪਰ ਕਲਾਈਵ ਨੇ ਦੋਹਾਂ ਦਾ ਮੂੰਹ ਮੋੜ ਕ ਭਜਾ ਦਿਤਾ॥

੨–ਪਾਣੀਪਤ ਦੇ ਘੋਰ ਜੁੱਧ ਪਿੱਛੋਂ ਏਹ ਸਜਾਦਾ ਸ਼ਾਹ ਆਲਮ ਦਾ ਨਾਉਂ ਰਖਾਕੇ ਮੁਗਲਾਂ ਦੇ ਤਖਤ ਉਤੇ ਬ੍ਰਾਜਮਾਨ ਹੋਇਆ। ਉਸਨੇ ਸ਼ਜਾਉਦੌਲਾ ਦੇ ਨਾਲ ਹੋਕੇ ਦੂਜੀ ਵਾਰ ਬੰਗਾਲੇ ਉਤੇ ਧਾਵਾ ਕੀਤਾ, ਪਰ ਮੇਜਰ ਕਾਰਨਕ ਦੇ ਹੱਥੋਂ ਹਾਰ ਖਾਧੀ। ਏਹ ਦਿੱਲੀ ਜਾਣ ਤੋਂ ਡਰਦਾ ਸੀ, ਇਸੇ ਲਈ ਅੱਵਧ ਵਿਚ ਰਹਿਣ ਲਗ ਪਿਆ॥

੩–ਸ਼ਾਹ ਆਲਮ ਅਤੇ ਸ਼ਜਾਉੱਦੌਲਾ ਨੇ ਤੀਜੀ ਵਾਰ ਫੇਰ ਬੰਗਾਲੇ ਉਤੇ ਧਾਵਾ ਕੀਤਾ। ਇਸ ਵਾਰੀ ਮੀਰ ਕਾਸਮ ਭੀ ਉਨ੍ਹਾਂ ਦੇ ਨਾਲ ਸੀ। ਬਕਸਰ ਦੇ ਮਦਾਨ ਵਿਚ ਤਿੰਨਾਂ ਨੂੰ ਸੰ: ੧੭੬੪ਈ: ਵਿਚ ਹਾਰ ਹੋਈ। ਅਗਲੇ ਵਰ੍ਹੇ ਲਾਰਡ ਕਲਾਈਵ ਨੇ ਅਲਾਹ ਬਾਦ ਦਾ ਸੁਲ੍ਹਾ ਨਾਮਾ ਕੀਤਾ, ਜਿਸਦੇ ਅਨੁਸਾਰ ਅੰਗ੍ਰੇਜ਼ਾਂ ਨੇ ਸ਼ਾਹ ਆਲਮ ਲਈ ੨੫ ਲਖ ਵਰ੍ਹੇ ਦਾ ਵਜ਼ੀਫ਼ਾ ਨੀਯਤ ਕੀਤਾ ਅਤੇ ਸ਼ਾਹ ਆਲਮ ਨੇ ਅੰਗ੍ਰੇਜ਼ਾਂ ਦੀ ਸਹੈਤਾ ਵਿਚ ਅਲਾਹਬਾਦ ਰਹਿਣਾ ਪਰਵਾਨ ਕੀਤਾ। ਹੁਣ ਇਸਦੀ ਦਸ਼ਾ ਏਹ ਸੀ ਕਿ ਦੇਸੋਂ ਬਿਨਾਂ ਬਾਦਸ਼ਾਹ ਸੀ, ਮਾਨੋਂ ਮੁਗਲ ਰਾਜ ਦੀ ਸਮਾਪਤੀ ਹੋ ਗਈ॥

੪–ਪਾਣੀਪਤ ਦੀ ਲੜਾਈ ਤੋਂ ਦਸ ਵਰ੍ਹੇ ਮਗਰੋਂ ਮਰਹਟਿਆਂ ਨੇ ਉਹੋ ਬਲ ਪ੍ਰਾਪਤ ਕਰ