ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/37

ਇਹ ਸਫ਼ਾ ਪ੍ਰਮਾਣਿਤ ਹੈ

(੩੬੪)

ਸੁਜਾਉੱਦੌਲਾ ਪਾਸ ਸਹੈਤਾ ਲਈ ਬੇਨਤੀ ਕੀਤੀ ਅਰ ਏਹ ਮਤਾ ਪਕਾਇਆ ਕ ਅਸੀ ਤਿੰਨੇ ਰਲਕੇ ਅੰਗ੍ਰੇਜ਼ਾਂ ਉੱਤੇ ਧਾਵਾ ਕਰੀਏ ਤੇ ਇਨ੍ਹਾਂ ਨੂੰ ਦੇਸੋਂ ਕੱਢ ਦੇਈਏ। ਪਟਨੇ ਵਿਚ ਜੇਹੜੇ ਅੰਗ੍ਰੇਜ਼ ਬਪਾਰੀ ਸਨ ਉਨ੍ਹਾਂ ਨੂੰ ਫੜਕੇ ਕੈਦ ਕਰ ਦਿਤਾ ਅਤੇ ਅਪਣੇ ਅਫ਼ਸਰਾਂ ਨੂੰ ਹੁਕਮ ਦੇ ਦਿਤਾ ਕਿ ਜਿਥੇ ਅੰਗ੍ਰੇਜ਼ ਹੱਥ ਲੱਗੇ ਫੜਕੇ ਕਤਲ ਕਰ ਸੁੱਟੋ॥

੭–ਕਲਕੱਤੇ ਵਿਚ ਅੰਗ੍ਰੇਜ਼ਾਂ ਨੇ ਕਮੇਟੀ ਕੀਤੀ ਅਤੇ ਮੀਰ ਜਾਫਰ ਨੂੰ ਨਵਾਬ ਬੰਗਾਲਾ ਦੀ ਗੱਦੀ ਉਤੇ ਫਿਰ ਬਿਠਾ ਦਿੱਤਾ। ਮੇਜਰ ਐਡਮਰ ਜੋ ਸਿਪਾਹੀ ਮਿਲ ਸਕੇ ਲੈ ਕੇ ਕਲਕੱਤਿਓਂ ਤੁਰ ਪਿਆ। ਇਸਦੇ ਨਾਲ ੬੦੦ ਗੋਰੇ ਅਤੇ ੧੦੦੦ ਹਿੰਦੀ ਸਿਪਾਹੀ ਸਨ। ਤਿੰਨੀਂ ਥਾਈਂ ਮੀਰ ਕਾਸਮ ਦੀ ਕਵਾਇਦ ਸਿੱਖੀ ਹੋਈ ਫ਼ੌਜ ਨਾਲ ਟਾਕਰਾ ਹੋਇਆ ਅਰ ਤਿੰਨੀ ਥਾਈਂ ਮੀਰ ਕਾਸਮ ਦੀ ਫ਼ੌਜ ਨੂੰ ਹਾਰ ਹੋਈ। ਫੇਰ ਅੱਗੇ ਵਧ ਕੇ ਉਸਦੀ ਰਾਜਧਾਨੀ ਮੁੰਘੇਰ ਉਤੇ ਹੱਲਾ ਕੀਤਾ।

੮–ਮੀਰ ਕਾਸਮ ਇਸਦੇ ਆਉਣ ਤੀਕ ਭੀ ਨਾਂ ਠੈਹਰਿਆ ਅਰ ਮੁੰਘੇਰ ਛਡਕੇ ਪਟਨੇ ਵਲ ਨੱਸ ਗਿਆ। ਹੁਣ ਇਸਨੇ ਅੰਗ੍ਰੇਜ਼ਾਂ ਦੇ ਕਮਾਨੀਅਰ ਨੂੰ ਅਖਵਾ ਘੱਲਿਆ ਕਿ ਜੇਕਰ ਅੱਗੇ ਵਧੋਗੇ ਤਾਂ ਤੁਹਾਡੇ ਸਾਰੇ ਕੈਦੀਆਂ ਨੂੰ ਮਰਵਾ ਸੁਟਾਂਗਾ। ਕੈਦੀਆਂ ਵਿਚ ਮਿਸਟਰ ਐਲਿਸ ਸਭ ਤੋਂ ਵਧੀਕ