ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/33

ਇਹ ਸਫ਼ਾ ਪ੍ਰਮਾਣਿਤ ਹੈ

(੩੬੦)

ਚਲਾਵਾਂ। ਕਲਾਈਵ ਨੇ ਏਹ ਕੰਮ ਨਾਂ ਕਰਨ ਦਿੱਤਾ, ਆਪ ਗੁੱਸੇ ਹੋ ਗਏ, ਅਤੇ ਚਿਨਸਰਾ ਦੇ ਡੱਚਾਂ ਨੂੰ ਲਿਖਿਆ ਕਿ ਮੇਰੀ ਸਹਾਇਤਾ ਕਰੋ ਅਤੇ ਅੰਗ੍ਰੇਜ਼ਾਂ ਨੂੰ ਬੰਗਾਲੇ ਤੋਂ ਕੱਢ ਦੇਵੋ। ਯੂਰਪ ਵਿਖੇ ਅੰਗਰੇਜ਼ਾਂ ਅਤੇ ਡੱਚਾਂ ਵਿੱਚ ਸੁਲਹ ਸੀ, ਇਸ ਲਈ ਚਿਨਸਰਾ ਦੇ ਡੱਚਾਂ ਨੂੰ ਅੰਗਰੇਜ਼ਾਂ ਨਾਲ ਲੜਨ ਲਈ ਕੋਈ ਬਹਾਨਾ ਨਾ ਮਿਲਆ। ਪਰ ਏਹ ਅੰਗ੍ਰੇਜ਼ ਬਪਾਰੀਆਂ ਤੋਂ ਸੜਦੇ ਸਨ ਅਤੇ ਬਪਾਰ ਨੂੰ ਈਰਖਾ ਦੀ ਨਜ਼ਰ ਨਾਲ ਵੇਖਦੇ ਸਨ, ਅੰਗ੍ਰੇਜ਼ਾਂ ਉਤੇ ਹੱਲਾ ਕਰਨਾ ਮੰਨ ਗਏ ਅਰ ਜਾਵਾ ਤੋਂ ਫੌਜ ਮੰਗਾ ਭੇਜੀ। ਥੋੜੇ ਚਿਰ ਵਿੱਚ ਹੀ ਡੱਚ ਸਿਪਾਹੀਆਂ ਦੇ ੭ ਜਹਾਜ਼ ਹੁਗਲੀ ਨਦੀ ਦੇ ਮੂੰਹ ਤੇ ਆ ਖੜੇ ਹੋਏ ਅਰ ਚਾਹਿਆ ਕਿ ਨਦੀ ਦੇ ਰਾਹ ਚਿਨਸਰਾ ਪੁਜ ਜਾਣ। ਓਹਨਾਂ ਕੁਛਕੁ ਅੰਗ੍ਰੇਜ਼ੀ ਬੇੜੀਆਂ ਖੋਹ ਲਈਆਂ ਅਤੇ ਅੰਗ੍ਰੇਜ਼ ਦੀਆਂ ਕੋਠੀਆਂ ਨੂੰ ਜੇਹੜੀਆਂ ਦਰਯਾ ਦੇ ਕੰਢੇ ਉਤੇ ਸਨ ਅੱਗ ਲਾ ਦਿੱਤੀ।

੫–ਕਰਨੈਲ ਕਲਾਈਵ ਨੇ ਕਰਨੈਲ ਫੋਰੂ ਨੂੰ, ਜਹੜਾ ਕਿ ਉੱਤ੍ਰੀ ਸਰਕਾਰ ਤੋਂ ਮੁੜ ਕੇ ਆ ਗਿਆ ਸੀ, ਚਿਨਸਰਾ ਉੱਤੇ ਹੱਲਾ ਕਰਨ ਲਈ ਘੱਲਿਆ ਅਰ ਇੱਕ ਹੋਰ ਅਫ਼ਸਰ ਨੂੰ ਭੇਜਿਆਂ ਕਿ ਓਹ ਡੱਚਾਂ ਦੇ ਜਹਾਜ਼ਾਂ ਉਤੇ ਹੱਲਾ ਕਰੇ। ਡੱਚਾਂ ਦੀ ਫ਼ੌਜ ਨੂੰ ਜੇਹੜੀ ਨਿਸਚਰਾ ਵਿੱਚ ਸੀ ਹਾਰ ਹੋਈ ਅਤੇ ਉਹਨਾਂ ਦੇ ਜਹਾਜ਼ ਅੰਗ੍ਰੇਜ਼ਾਂ ਦੇ ਹੱਥ ਆ ਗਏ।