ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/261

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੬੬)

੧–ਅਗਲੇ ਸਮਿਆਂ ਵਿਚ ਕੈਦੀਆਂ ਨਾਲ ਸਖ਼ਤੀ ਨਾਲ ਸਲੂਕ ਹੁੰਦਾ ਸੀ, ਇਸੇ ਕਰਕੇ ਕਿਹਾ ਜਾਂਦਾ ਹੈ ਕਿ ਕਈ ਬਈ ਜੇਲ੍ਹਖਾਨੇ ਜਾਣਾ ਮਰਨ ਬਰਾਬਰ ਸਮਝਿਆ ਜਾਂਦਾ ਸੀ। ਹੁਣ ਕੈਦੀਆਂ ਦੀ ਬੜੀ ਸੰਭਾਲ ਕੀਤੀ ਜਾਂਦੀ ਹੈ, ਇਨਾਂ ਨੂੰ ਚੰਗੀ ਖੁਰਾਕ ਮਿਲਦੀ ਹੈ, ਅਤੇ ਨਿਯਮਾਂ ਅਨੁਸਾਰ ਕਸਰਤ ਕਰਾਈ ਜਾਂਦੀ ਹੈ। ਉਹ ਸਵੇਰੇ ਉੱਠਦੇ ਹਨ, ਰੋਟੀ ਖਾਂਦੇ ਹਨ, ਸ੍ਵੇਰੇ ਸ੍ਵੇਰੇ ਕੰਮ ਕਰਦੇ ਹਨ, ਫਿਰ ਆਰਾਮ ਕਰਕੇ ਦੁਪਹਰ ਦੀ ਖੁਰਾਕ ਖਾਂਦੇ ਹਨ, ਫਿਰ ਕੰਮ ਕਰਦੇ ਹਨ। ਤੀਜੀ ਵਾਰ ਲੌਢੇ ਵੇਲੇ ਦੀ ਖੁਰਾਕ ਮਿਲਦੀ ਹੈ, ਫਿਰ ਰਾਤ ਨੂੰ ਬੰਦ ਕਰ ਦਿਤੇ ਜਾਂਦੇ ਹਨ, ਜਿਨ੍ਹਾਂ ਦਾ ਚੱਲਨ ਚੰਗਾ ਹੋਵੇ ਅਤੇ ਮੇਹਨਤ ਨਾਲ ਕੰਮ ਕਰਨ ਉਹਨਾਂ ਨੂੰ ਅਕਸਰ ਕੈਦ ਦੀ ਮਿਆਦ ਮੁੱਕਣ ਤੋਂ ਪਹਲਾਂ ਛੱਡ ਦਿੱਤਾ ਜਾਂਦਾ ਹੈ। ਸਰਕਾਰ ਕੈਦੀਆਂ ਨਾਲ ਅਜਿਹਾ ਵਰਤਾਰਾ ਕਿਉਂ ਕਰਦੀ ਹੈ? ਕੇਵਲ ਇਸ ਲਈ ਕਿ ਇਨਾਂ ਨੂੰ ਮਹਨਤ ਕਰਨ ਦਾ ਹੌਂਸਲਾ ਦਿਵਾਇਆ ਜਾਵੇ, ਤਾਕਿ ਓਹ ਜੇਲ੍ਹਖਾਨੇ ਤੋਂ ਬਾਹਰ ਨਿੱਕਲ ਕੇ ਬਾਹਰ ਭੀ ਭਲੇ ਮਾਨਸ ਅਤੇ ਅਮਨ ਪਸਿੰਦ ਬਣ ਜਾਵਨ ਅਤੇ ਦਿਆਨਤ ਦਾਰੀ ਨਾਲ ਰੋਜ਼ੀ ਕਮਾਉਣ।

—:o:—