ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/248

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੫੫੬)

ਬਲੋਚਿਸਤਾਨ (੧੪)ਕੁਰਗ (੧੫) ਅੰਡੇਮਾਨ ਅਤੇ ਨਿਕੋਬਾਰ ਟਾਪੂ।

੩–ਇਨ੍ਹਾਂ ਸੂਬਿਆਂ ਵਿਚ ਹਰੇਕ ਦੀ ਅੱਡੋ ਅੱਡ ਸਰਕਾਰ ਹੈ, ਪਰ ਓਹ ਸਾਰੀਆਂ ਗਵਰਨ ਮਿੰਟ ਆਫ ਇੰਡੀਆ ਦੇ ਅਧੀਨ ਹਨ ਹਰੇਕ ਸੂਬੇ ਵਿਚ ਇੱਕੋ ਪ੍ਰਕਾਰ ਦਾ ਪ੍ਰਬੰਧ ਹੈ, ਇੱਕੋ ਕਨੂੰਨ ਅਤੇ ਕਾਰ ਵਿਹਾਰ ਦੇ ਨਿਯਮ ਤੇ ਅਫਸਰਾਂ ਦੇ ਦਰਜ ਇੱਕੋ ਹਨ, ਹਰੇਕ ਸੂਬਾ ਨਿਯਮ ਅਨੁਸਾਰ ਹਰ ਮੈਹਕਮੇ ਸੰਬੰਧੀ ਵਡੀ ਸ੍ਰਕਾਰ ਅਰਥਾਤ ਗ੍ਵਰਨਮਿੰਟ ਆਫ ਇੰਡੀਆ ਨੂੰ ਰੀਪੋਰਟ ਭੇਜਦਾ ਹੈ।

੪–ਮਦਰਾਸ, ਬੰਗਾਲ ਅਤੇ ਬੰਬਈ ਸਭ ਤੋਂ ਪੁਰਾਨੇ ਅੰਗ੍ਰੇਜ਼ੀ ਸੂਬੇ ਹਨ, ਇਨ੍ਹਾਂ ਦੇ ਵੱਡੇ ਅਫਸਰ ਨੂੰ ਗ੍ਵਰਨਰ ਆਖਦੇ ਹਨ ਅਤੇ ਇਹ ਇੰਗਲੈਂਡ ਤੋਂ ਨੀਯਤ ਹੋਕੇ ਆਉਂਦੇ ਹਨ। ਹਰੇਕ ਗ੍ਵਰਨਰ ਦੀ ਸਹਾਇਤਾ ਲਈ ਇਕ ਲੈਜਿਸਲੇਟਿਵ ਕੌਂਸਲ ਅਤੇ ਇਕ ਐਗਜ਼ੈਕਟਿਵ ਕੌਂਸਲ (ਪ੍ਰਬੰਧਕ ਕੌਂਸਲ) ਭੀ ਹੈ। ਛੋਟੀ ਪ੍ਰਬੰਧਕ ਕੌਂਸਲ ਦੇ ਤਿੰਨ ਮੈਂਬਰ ਹੁੰਦੇ ਹਨ, ਇਨ੍ਹਾਂ ਵਿਚ ਇਕ ਜਰੂਰ ਹਿੰਦੁਸਤਾਨ ਦਾ ਵਸਨੀਕ ਹੁੰਦਾ ਹੈ, ਭਾਵੇਂ ਹਿੰਦੂ ਹੋਵੇ ਭਾਵੇਂ ਮੁਸਲਮਾਨ। ਵੱਡੀ ਕੋਸਲ ਅਰਥਾਤ ਕਾਨੂਨ ਬੰਨਣ ਵਿਚ ਕੋਈ ੫o ਮੈਂਬਰ ਹੁੰਦੇ ਹਨ, ਜਿਨਾਂ ਵਿਚੋਂ ਗ਼ੈਰ ਸਰਕਾਰੀ ਮੈਂਬਰ ਵਧ ਹੁੰਦੇ ਹਨ।