ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/231

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੩੯)

ਚਾਉਲ ਤੇ ਕਣਕ ਜ਼ਿਮੀਦਾਰਾਂ ਦੀ ਮੇਹਨਤ ਨਾਲ ਪੈਦਾ ਹੁੰਦੀਆਂ ਹਨ, ਸੰ: ੧੯੧੧ ਵਿਚ ਜਿਤਨੀਆਂ ਇਹ ਬਹਰ ਗਈਆਂ ਉਨਾਂ ਦੀ ਕੀਮਤ ੧ ਅਰਬ ੧੨ ਕਰੋੜ ਸੀ, ਇਸ ਨੂੰ ਇਸਤਰਾਂ ਸਮਝਿਆ ਜਾ ਸਕਦਾ ਹੈ ਕਿ ਮਾਮਲਾ ਦੇ ਕੇ, ਬੁਪਾਰੀਆਂ ਨੂੰ ਆਪਣੇ ਦੇਸ਼ ਵਿੱਚ ਵੇਚਣ ਲਈ ਅਨਾਜ ਦੇਕੇ ਅਤੇ ਆਪਣੀਆਂ ਲੋੜਾਂ ਪੂਰੀਆਂ ਕਰਕੇ ਜ਼ਿਮੀਦਾਰਾਂ ਨੇ ਸਾਰੇ ਹਿੰਦੁਸਤਾਨ ਦੇ ਮਾਮਲੇ ਦੀ ਆਮਦਨ ਤੋਂ ੩½ ਗੁਣੀ ਪੈਦਾਵਾਰ ਦੂਜੇ ਦੇਸ਼ਾਂ ਨੂੰ ਘੱਲੀ॥

[ਦੇਸ ਵਿੱਚ ਆਉਣ ਵਾਲਾ ਮਾਲ]

੮–ਪਹਿਲਾਂ ਪਹਿਲ ਜਦ ਅੰਗ੍ਰੇਜ਼ ਬੁਪਾਰੀ ਹਿੰਦੁਸਤਾਨ ਵਿੱਚ ਬੁਪਾਰ ਲਈ ਆਏ, ਜਿਸਨੂੰ ਕੋਈ ਤਿੰਨ ਸੌ ਵਰ੍ਹੇ ਹੋ ਗਏ ਹਨ, ਤਾਂ ਉਹ ਆਪਣੇ ਨਾਲ ਇਹ ਵਸਤਾਂ ਲਿਆਏ:-ਸੋਨਾਂ, ਚਾਂਦੀ, ਉੱਨ ਦਾ ਮਾਲ ਅਤੇ ਮਖਮਲ। ਹੁਣ ਓਹ ਯੂਰਪ ਦੀਆਂ ਬਣੀਆਂ ਹੋਈਆਂ ਅਨੇਕਾਂ ਵਸਤਾਂ ਲਿਆਉਂਦੇ ਹਨ, ਜਿਨਾਂ ਵਿੱਚੋਂ ਵਡੀਆਂ ਵਡੀਆਂ ਇਹ ਹਨ:- ਰੂੰ ਦੇ ਕੱਪੜੇ, ਖੰਡ (ਦਾਣੇਦਾਰ), ਧਾਤਾਂ, ਹਰ ਪ੍ਰਕਾਰ ਦੀਆਂ ਮਸ਼ੀਨਾਂ, ਲੋਹੇ ਦਾ ਸਾਮਾਨ, ਕੈਂਚੀਆ, ਚਾਕੂ, ਖਾਣ ਪੀਣ ਦਾ ਸਾਮਾਨ, ਮਿੱਟੀ ਦਾ ਤੇਲ, ਜੜ੍ਹੀ ਬੂਟੀਆਂ ਅਤੇ ਦਵਾਈਆਂ।