ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/219

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੨੭)

ਨਹੀਂ ਕਰ ਸਕਦੀ। ਫਿਰ ਭੀ ਬਾਰਸ਼ ਦੀ ਕਮੀ ਕਰਕੇ ਕਾਲ ਦਾ ਇਤਨਾ ਡਰ ਨਹੀਂ ਹੈ, ਜਿਤਨਾ ਪਹਿਲਾਂ ਸੀ। ਪਿੰਡ ਵਿਚ ਜੇ ਮੀਂਹ ਨਾ ਪਵੇ ਤਾਂ ਪੁਰਾਨਿਆਂ ਸਮਿਆਂ ਦੀ ਤਰਾਂ ਹੁਣ ਹਜਾਰਾਂ ਆਦਮੀ ਮਰ ਨਹੀਂ ਸਕਦੇ।

੪–ਪੁਰਾਣੇ ਸਮੇਂ ਵਿਚ ਜਦ ਸੁਤੰਤ੍ਰ ਬਾਦਸ਼ਾਹ ਸਨ, ਹਰੇਕ ਰਾਜਾ ਆਪਣੇ ਹੀ ਰਜਵਾੜੇ ਦਾ ਫ਼ਿਕਰ ਕਰਦਾ ਸੀ, ਦੂਜਿਆਂ ਦੀ ਕੋਈ ਪ੍ਰਵਾਹ ਨਹੀਂ ਕਰਦਾ ਸੀ। ਸਗੋਂ ਇਤਨਾ ਪਤਾ ਵੀ ਨਹੀਂ ਲਗਦਾ ਸੀ ਕਿ ਦੂਜੇ ਇਲਾਕੇ ਵਿਚ ਕੀ ਹੁੰਦਾ ਹੈ? ਹਿੰਦੁਸਤਾਨ ਦਾ ਹਰੇਕ ਹਿੱਸਾ ਤਦ ਹੀ ਕਾਲ ਤੋਂ ਬਚ ਸਕਦਾ ਹੈ ਜਦ ਸਾਰੇ ਦੇਸ਼ ਦਾ ਇੱਕ ਵੱਡਾ ਹਾਕਮ ਹੋਵੇ, ਕਿਉਂਕਿ ਓਹ ਵੱਡਾ ਹਾਕਮ ਅਰਬਾਤ ਵੈਸਰਾਇ ਦੇਸ ਦੇ ਸਾਰੇ ਹਿੱਸਿਆਂ ਦੀ ਇੱਕੋ ਜਹੀ ਖਬਰ ਰੱਖ ਸਕਦਾ ਹੈ।

੫–ਹਿੰਦੁਸਤਾਨ ਬਹੁਤ ਵੱਡਾ ਦੇਸ ਹੈ, ਇਸ ਵਿਚ ਇਤਨੇ ਸੂਬੇ ਹਨ ਕਿ ਜੇਕਰ ਇਕ ਹਿੱਸੇ ਵਿਚ ਘੱਟ ਪੈਦਾਵਾਰ ਹੋਵੇ ਤਾਂ ਦੂਜੇ ਵਿਚ ਜ਼ਰੂਰ ਬਹੁਤੀ ਪੈਦਾਵਾਰ ਹੋਵੇਗੀ। ਜਦ ਇਨ੍ਹਾਂ ਸੂਬਿਆਂ ਦਾ ਇਕੋ ਵੱਡਾ ਹਾਕਮ ਹੋਵੇ ਤਾਂ ਇੱਕ ਤੋਂ ਦੂਜੇ ਨੂੰ ਮਦਦ ਭਿਜਵਾ ਸਕਦਾ ਹੈ।

੬–ਪਿਛਲਿਆਂ ਸਮਿਆਂ ਵਿਚ ਜੇ ਇੱਕ ਸੂਬਾ ਦੁਜੇ ਦੀ ਸਹਾਇਤਾ ਕਰਨਾ ਚਾਹੇ ਤਾਂ ਭੀ ਨਹੀਂ