ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/204

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੧੨)

ਪੂਜਾ ਨੂੰ ਭੀ ਇਹੀ ਲੋੜੀਦਾ ਹੈ,ਜਿਮੀਦਾਰ ਨਿਰਭੈ ਅਪਣੀ ਖੇਤੀਆਂ ਵਾਹੁੰਦੇ ਬੀਜਦੇ ਹਨ ਅਤੇ ਕੋਈ ਇਨ੍ਹਾਂ ਨੂੰ ਡਰਾਵਾ ਨਹੀਂ ਦੇ ਸਕਦਾ। ਚੰਗੀਆਂ ਸੜਕਾਂ ਰੇਲਾਂ ਅਤੇ ਤਾਰਾਂ ਸਭ ਥਾਵਾਂ ਤੇ ਮੌਜੂਦ ਹਨ, ਜਿਨ੍ਹਾਂ ਕਰਕੇ ਹਿੰਦੁਸਤਾਨ ਅਤੇ ਬਰਮਾ ਦੇ ਓਹ ਹਿੱਸੇ ਜਿਹੜੇ ਦੂਰ ਪ੍ਰਤੀਤ ਹੁੰਦੇ ਸ਼ਨ ਨੇੜੇ ਹੋ ਗਏ ਹਨ, ਹਿੰਦੁਸਤਾਨ ਦੇ ਸਾਰੇ ਸੂਬੇ ਇਕ ਦੂਜੇ ਨਾਲ ਜੁੜੇ ਪਏ ਹਨ, ਹਰੇਕ ਕੰਢੇ ਉਤੇ ਜਹਾਜ ਫਿਰਦੇ ਹਨ, ਬੜੇ ਬਲਵਾਨ ਮੁਗਲ ਬਾਦਸ਼ਾਹਾਂ ਨੂੰ ਆਪਣੇ ਰਾਜ ਦੇ ਦੂਰ ਸੂਬਿਆਂ ਦੀ ਖਬਰ ਅਤੇ ਫੌਜ ਦੇ ਚਲਨ ਫਿਰਨ ਦੀ ਸੋ ਕਈ ਹਫਤਿਆਂ ਵਿੱਚ ਪਹੁੰਚਦੀ ਸੀ, ਹੁਣ ਵਸਰਾਇ ਸਾਹਿਬ ਦਿੱਲੀ ਅਥਵਾ ਸ਼ਿਮਲੇ ਬੈਠੇ ਹੀ ਹਜ਼ਾਰਾਂ ਮੀਲਾਂ ਦੀ ਵਿੱਥ ਉੱਤੇ ਬੰਗਾਲ, ਬਰਮਾ ਅਤੇ ਮਦਰਾਸ ਦੇ ਹਰੇਕ ਥਾਂ ਦੀ ਖਬਰ ਇੱਕ ਦੋ ਘੰਟਿਆਂ ਵਿੱਚ ਸੁਣ ਲੈਂਦੇ ਹਨ ਅਤੇ ਤਿੰਨ ਚਾਰ ਦਿਨ ਦੇ ਅੰਦਰ ਜਿੱਥੇ ਚਾਹੁਣ ਰੇਲ ਦੇ ਰਾਹੀਂ ਫੌਜਾਂ ਘੱਲ ਸਕਦੇ ਹਨ, ਜਦੋਂ ਤੋੜੀ ਬ੍ਰਤਾਨੀ ਬਾਦਸ਼ਾਹ ਹਿੰਦੁਸਤਾਨ ਪਰ ਰਾਜ ਕਰਦੇ ਹਨ ਕਿਸੇ ਜੁੱਧ ਦਾ ਡਰ ਨਹੀਂ ਹੈ, ਹਰੇਕ ਥਾਂ ਅਮਲ ਚੈਨ ਰਹੇਗਾ ਅਤੇ ਦੇਸ ਦੇ ਵਸਨੀਕ ਸੁਖੀ ਅਤੇ ਨਿਡਰ ਰਹਿਣਗੇ।

—:o:—