ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/198

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੦੬)

ਸਦੀਵ ਨਹੀਂ ਰਹੀ॥

੮–ਸਾਡੀ ਸ੍ਰਕਾਰ ਲੋਕਾਂ ਨੂੰ ਨਾ ਕੇਵਲ ਆਪਣੀ ਆਪਣੀ ਜਾਤ ਪਾਤ ਅਤੇ ਰੀਤਾਂ ਰਸਮਾਂ ਵਿੱਚ ਹੀ ਖੁਲ੍ਹ ਦਿੰਦੀ ਹੈ ਸਗੋਂ ਪੁਰਾਣੀਆਂ ਯਾਦਗਾਰਾਂ ਦੀ ਭੀ ਪੂਰੀ ਪੂਰੀ ਰਾਖੀ ਕਰਦੀ ਹੈ। ਹਿੰਦੁਸਤਾਨ ਵਿੱਚ ਬਹੁਤ ਸਾਰੇ ਪੁਰਾਣੇ ਮੰਦਰ ਮਾੜੀਆਂ ਹਨ, ਬਹੁਤ ਸਾਰੇ ਹਿੰਦੂਆਂ ਦੇ ਮੰਦਰ ਤੇ ਮੁਸਲਮਾਨਾਂ ਦੀ ਮਸੀਤਾਂ, ਮਕਬਰੇ, ਮੀਨਾਰ ਅਤੇ ਦਰਵਾਜੇ ਹਨ, ਇਨ੍ਹਾਂ ਵਿਚੋਂ ਬਹੁਤ ਟੁਟਦੇ ਭਜਦੇ ਜਾਂਦੇ ਸਨ, ਕਿਉਂਕਿ ਓਨ੍ਹਾਂ ਦੀ ਰਾਖੀ ਕੋਈ ਨਹੀਂ ਕਰਦਾ ਸੀ, ਬਣੌਣ ਵਾਲੇ ਤੁਰ ਗਏ ਸਨ, ਸੂਰਜ ਦੀ ਤਪਸ਼, ਮੀਂਹ, ਹਨੇਰੀਆਂ ਜੇਹੜੀਆਂ ਇਸ ਦਸ ਵਿੱਚ ਅਕਸਰ ਕਰਕੇ ਆਉਂਦੀਆਂ ਰਹਿੰਦੀਆਂ ਹਨ ਇਨ੍ਹਾਂ ਨੂੰ ਢਾਹ ਰਹੀਆਂ ਸਨ, ਪਰ ਹੁਣ ਸਰਕਾਰ ਨੇ ਇੱਕ ਮੈਹਕਮਾਂ ਰਚ ਦਿੱਤਾ ਹੈ, ਜਿਸ ਦਾ ਇਹ ਕੰਮ ਹੈ ਕਿ ਇਨ੍ਹਾਂ ਮੰਦਰਾਂ ਮਾੜੀਆਂ ਦੀ ਮੁਰੰਮਤ ਕਰਾਵੇ ਅਤੇ ਜਥਾ ਸ਼ਕਤ ਇਨ੍ਹਾਂ ਨੂੰ ਅਸਲੀ ਹਾਲਤ ਵਿੱਚ ਰੱਖਣ ਦਾ ਜਤਨ ਕਰੇ, ਕੇਵਲ ਇੱਕ ਵਰ੍ਹੇ ਵਿੱਚ ੭ ਲਖ ਰੁਪਯਾ ਇਸੇ ਕੰਮ ਤੇ ਖਰਚ ਹੋਇਆ ਹੈ। ਇਸ ਮੈਹਕਮੇਂ ਦਾ ਨਾਉਂ ਪੁਰਾਣੀਆਂ ਯਾਦਗਾਰਾਂ ਦਾ ਮੈਹਕਮਾਂ ਹੈ॥

—:o:—