ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/193

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੦੧)

ਵਿਚ ਸ਼ਾਮਲ ਹੋਵੇਗਾ, ਅਤੇ ਚੀਫ਼ ਕਮਿਸ਼ਨਰ ਦੇ ਅਧੀਨ ਆਸਾਮ ਇਕ ਹੋਰ ਸੂਬਾ ਬਣੇਗਾ। ਇਸਦੀ ਤਾਮੀਲ ਹੋ ਚੁੱਕੀ ਹੈ।

੧੮–ਹਿੰਦੁਸਤਾਨ ਦੇ ਰਾਜਿਆਂ ਮਹਾਰਾਜਿਆਂ ਅਤੇ ਅਮੀਰਾਂ ਨੇ ਬੜੀ ਖੁਸ਼ੀ ਨਾਲ ਸ੍ਰੀ ਜੀ ਦੀ ਸੁਆਗਤ ਕੀਤੀ, ਲੱਖਾਂ ਆਦਮੀ ਉਸ ਪਵਿੱਤ੍ਰ ਦਿਨ ਨੂੰ ਚੇਤੇ ਰੱਖਣਗੇ, ਜਿਸ ਦਿਨ ਉਨ੍ਹਾਂ ਨੇ ਸ਼ਹਿਨਸ਼ਾਹ ਜਾਰਜ ਅਤੇ ਮਲਕਾਂ ਦੇ ਦਰਸ਼ਨ ਕੀਤੇ॥

੧੯–ਪ੍ਰਾਰਥਨਾ ਕਰੋ ਕਿ ਹਿੰਦੁਸਤਾਨ ਵਿਚ ਅਮਨ ਚੈਨ ਰਹੇ, ਅਤੇ ਪਰਜਾ ਸੁਖੀ ਹੋਕੇ ਦਿਨੋਂ ਦਿਨ ਉੱਨਤੀ ਕਰੇ, ਅਤੇ ਮਾਲਾਮਾਲ ਹੋਵੇ। ਸ੍ਰਕਰ ਦੀ ਬਹਾਦਰ ਫੌਜ ਦੀ ਰਾਖੀ ਵਿਚ ਅਤੇ ਸ਼ਹਿਨਸ਼ਾਹ ਦੀ ਛਤਰ ਛਾਇਆ ਹੇਠਾਂ ਹਿੰਦੁਸਤਾਨ ਦਾ ਦੇਸ ਸਦੀਵ ਲਈ ਬਾਹਰਲੇ ਹਮਲਿਆਂ ਤੋਂ ਬਚਿਆਂ ਰਹੇ॥

—:o:—

ਵਾਹਿਗੁਰੂ ਸਾਡੇ ਸ਼ਹਿਨਸ਼ਾਹ ਨੂੰ ਚਿਰੰਜੀਵ ਕਰੇ ਅਤੇ ਰਾਜ ਪ੍ਰਤਾਪ ਵਧਦਾ ਰਹੇ॥ ,