ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/191

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੯੯)

੧੪–ਸੌ ਵਰ੍ਹੇ ਪਹਿਲਾਂ ਇਨ੍ਹਾਂ ਦੇ ਪੜਦਾਦਾ ਹਿੰਦੁਸਤਾਨ ਦੇ ਛੇਵੇਂ ਗਵਰਨਰ ਜਨਰਲ ਸਨ, ਲਾਰਡ ਕਰਜ਼ਨ' ਦੇ ਸੁਧਾਰਾਂ ਤੋਂ ਹਿੰਦੁਸਤਾਨ ਵਸਨੀਕਾਂ ਵਿਚ ਰੌਲਾ ਪੈ ਗਿਆ ਸੀ। ਆਪ ਨੇ ਉੱਸਨੂੰ ਚੰਗੀ ਤਰਾਂ ਨਜਿੱਠਿਆਂ ਅਤੇ ਕੌਂਸਲਾਂ ਦਾ ਸੁਧਾਰ ਕੀਤਾ। ਮਹੀਨਾ ਮਈ ੧੯੧੦ ਵਿਚ ਸ਼ਹਿਨਸ਼ਾਹ ਐਡਵਰਡ, ਜਿਨ੍ਹਾਂ ਦੇ ਪਵਿੱਤ੍ਰ ਨਾਉਂ ਚਾਰ ਕੂਟ ਵਿੱਚ ਪ੍ਰਸਿੱਧ ਹੈ, ੯ ਵਰ੍ਹੇ ਸਜ ਧਜ ਨਾਲ ਰਾਜ ਕਰਕੇ ਪ੍ਰਲੋਕ ਨੂੰ ਸੁਧਾਰ ਗਏ, ਅਤੇ ਆਪਣੀ ਪਿਆਰੀ ਪਰਜਾ ਨੂੰ ਸਦੀਵ ਲਈ ਵਿਛੋੜਾ ਦੇ ਗਏ। ਯੂਰਪ ਦੇਸ ਦੇ ਅੱਠ ਬਾਦਸ਼ਾਹ ਨੜੋਏ ਨਾਲ ਜਾਣ ਲਈ ਲੰਡਨ ਵਿਚ ਹਾਜ਼ਰ ਹੋਏ, ਅਤੇ ਬੜੇ ਮਾਣ ਅਤੇ ਪ੍ਰੇਮ ਨਾਲ ਨੜੋਏ ਵਿਚ ਸ਼ਾਮਲ ਹੋਏ।

ਸ੍ਰੀ ਜੀ ਬਹੁਤ ਸੁਲਹ ਨੂੰ ਪਸੰਦ ਕਰਨ ਵਾਲੇ ਅਤੇ ਅਮਨ ਚੈਨ ਦੇ ਪਿਆਰੇ ਸਨ, ਇਨ੍ਹਾਂ ਦੇ ਸਮੇਂ ਵਿਚ ਕਈ ਜੁੱਧਾਂ ਦਾ ਅੰਤ ਹੋਇਆ। ਇਤਹਾਸ ਵਿੱਚ ਆਪ ਦਾ ਨਾਉਂ "ਅਮਨ ਪਸੰਦ" ਕਰਕੇ ਪ੍ਰਸਿੱਧ ਹੈ। ਸ੍ਰੀ ਜੀ ਤੋਂ ਸਾਰੀ ਪਰਜਾ ਵਾਰੀ ਅਤੇ ਕੁਰਬਾਨੇ ਜਾਂਦੀ ਸੀ, ਅਤੇ ਸਾਰੀਆਂ ਕੌਮਾਂ ਮਾਨ ਅਤੇ ਸਤਕਾਰ ਕਰਦੀਆਂ ਸਨ।

੧੫–ਸੰ: ੧੯੧o ਦੇ ਅੰਤ ਵਿਚ ਲਾਰਡ ਮਿੰਟੋ ਜੀ ਵਲੈਤ ਚਲੇ ਗਏ,ਅਤੇ ਓਨ੍ਹਾਂ ਦੀ ਥਾਂਵੇਂ