ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/183

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੯੩)

ਸ਼ਾਮਲ ਕੀਤਾ ਗਿਆ। ਥੀਬਾ ਪਿਨਸ਼ਨ ਦੇ ਹਿੰਦੁਸਤਾਨ ਵਿਚ ਭੇਜਿਆ ਗਿਆ। ਬਰਮਾ ਦੇ ਕਈ ਇਕ ਡਾਕੂਆਂ ਨੂੰ ਸਜਾ ਦਿੱਤੀ ਗਈ ਅਤੇ ਉਤਲੇ ਬਰਮੇ ਦਾ ਪ੍ਰਬੰਧ ਓਹੋ ਜਿਹਾ ਚੰਗਾ ਹੋ ਗਿਆ ਜਿਹਾ ਹੇਠਲੇ ਬਰਮੇ ਅਥਵਾ ਹੋਰ ਅੰਗ੍ਰੇਜ਼ੀ ਇਲਕਿਆਂ ਦਾ ਸੀ। ਲਾਰਡ ਡੱਫ਼ਰਨ ਨੇ ਅਫ਼ਗ਼ਾਨਸਤਾਨ ਦੀ ਹੱਦ ਦਾ ਫੈਸਲਾ ਕਰਨ ਲਈ ਅੰਗ੍ਰੇਜ਼ਾਂ ਅਤੇ ਰੂਸੀਆਂ ਦਾ ਇਕ ਕਮੀਸ਼ਨ ਨੀਯਤ ਕੀਤਾ ਜਿਸਨੇ ਅਫ਼ਗ਼ਾਨਸਤਾਨ ਦੀ ਹੱਦ ਪੱਕੀ ਕਰ ਦਿੱਤੀ॥

੭–ਲੇਡੀ ਡੱਫ਼ਰਨ ਦੇ ਜਤਨ ਨਲ ਵਲੈਤੋਂ ਡਾਕਟਰ ਮੇਮਾਂ ਬੁਲਾਈਆਂ ਗਈਆਂ ਕਿ, ਓਹ ਹਿੰਦੁਸਤਾਨ ਦੀਆਂ ਤੀਵੀਆਂ ਦਾ ਦਵਾ ਦਾਰ ਕਰਿਆ ਕਰਨ। ਇਸ ਕੰਮ ਲਈ ਹਿੰਦੁਸਤਾਨ ਅਤੇ ਇੰਗਲੈਂਡ ਵਿਚ ਬਹੁਤ ਸਾਰਾ ਚੰਦਾ ਹੋਇਆ ਅਤੇ ਪੱਕਾ 'ਲੇਡੀ ਡੱਫ਼ਰਨ ਫੰਡ' ਕੈਮ ਕੀਤਾ ਗਿਆ।

੮–ਇਸ ਤੋਂ ਮਗਰੋਂ ਸੰ: ੧੮੮੮ ਵਿੱਚ ਲਾਰਡ ਲੈਨਸ ਡਊਨ ਹਿੰਦੁਸਤਾਨ ਦੇ ਵੈਸਰਾਇ ਹੋਕੇ ਆਏ। ਇੱਕ ਨਿੱਕੀ ਜਿਹੀ ਮਨੀਪੁਰ ਦੀ ਰਿਆਸਤ ਵਿੱਚ ਲੋਕ ਆਕੀ ਹੋ ਗਏ ਅਤੇ ਆਸਾਮ ਦੇ ਚੀਫ ਕਮਿਸ਼ਨਰ ਅਤੇ ਚਾਰ ਹੋਰ ਅੰਗ੍ਰੇਜ਼ੀ ਅਫਸਰਾਂ ਨੂੰ ਵੱਢ ਸੁਟਿਆ। ਕਲਕੱਤੇ ਤੋਂ ਇਨ੍ਹਾਂ ਨੂੰ ਸਜਾ ਦੇਣ ਲਈ ਫੌਜ ਘੱਲੀ ਗਈ, ਜਿਸ ਨੂੰ ਰਾਜਧਾਨੀ ਮਾਰ ਲੈਣ ਅਤੇ ਦੇਸ਼ ਨੂੰ ਸਰ ਕਰਨ ਵਿਚ ਕੁਝ ਵੀ ਔਖ ਨਾਂ