ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/173

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੮੫)

ਹਿੰਦੁਸਤਾਨ ਦੀ ਰਾਣੀ ਬਣੀ ਅਤੇ ਗਵਰਨਰ ਜਨਰਲ ਦਾ ਨਾਉਂ ਬਦਲਕੇ ਵੈਸਰਾਇ ਹੋ ਗਿਆ॥

੨–ਪਹਿਲਾ ਵੈਸਰਾਇ ਲਾਰਡ ਕੈਨਿੰਗ ਸੰ: ੧੮੬੨ ਤੀਕ ਹੁਕਮ ਕਰਦਾ ਰਿਹਾ। ਇਹ ਲਾਰਡ ਡਲਹੌਜ਼ੀ ਦੀ ਨੀਤੀ ਉੱਤੇ ਚਲਦਾ ਰਿਹਾ। ਥਾਉਂ ਥਾਂਈ ਸੜਕਾਂ, ਰੇਲਾਂ, ਅਤੇ ਤਾਰਾਂ ਬਣਾਈਆਂ ਅਤੇ ਬਹੁਤ ਸਾਰੇ ਮਦਰੱਸੇ ਤੇ ਹਸਪਤਾਲ ਖੋਲ੍ਹੇ॥

੩–ਰਾਹੀਂ ਵਿਕਟੋਰੀਆ ਨੇ ਹਰ ਥਾਂ ਹੋਕਾ ਦੁਆ ਦਿੱਤਾ ਕਿ ਸਰਕਾਰ ਅੰਗ੍ਰੇਜ਼ੀ ਦੀ ਨਜ਼ਰ ਵਿੱਚ ਅੰਗ੍ਰੇਜ਼ ਅਤੇ ਹਿੰਦੁਸਤਾਨੀ, ਹਿੰਦੂ ਅਰ ਮੁਸਲਮਾਨ, ਇੱਕੋ ਜਹੇ ਹਨ ਅਤੇ ਸਭਨਾਂ ਨਾਲ ਇੱਕੋ ਜਿਹਾ ਵਰਤਾਉ ਕੀਤਾ ਜਾਵੇਗਾ। ਕਿਸੇ ਦੀ ਜਾਤ ਅਤੇ ਧਰਮ ਵਿੱਚ ਦਖਲ ਨਹੀਂ ਦਿੱਤਾ ਜਾਵੇਗਾ। ਸਭਨਾਂ ਦੇ ਹੱਕ ਇੱਕੋ ਜਿਹੇ ਹਨ, ਅਮੀਰ ਅਰ ਗਰੀਬ ਸਭ ਲਈ ਇੱਕੇ ਕਨੂਨ ਹੋਵੇਗਾ। ਏਹ ਭੀ ਖੁੱਲ੍ਹ ਹੋ ਗਈ ਕਿ ਜੇਕਰ ਕਿਸੇ ਰਾਜੇ ਅਥਵਾ ਨਵਾਬ ਦਾ ਆਪਣਾ ਪੁੱਤ੍ਰ ਨਾਂ ਹੋਵੇ ਤਾਂ ਓਹ ਬੇਸ਼ਕ ਕਿਸੇ ਨੂੰ ਮੁਤਬੰਨਾ ਕਰ ਲਵੇ, ਉਸਦੇ ਪਿੱਛੋਂ ਉਹੋ ਉਸਦੀ ਰਿਆਸਤ ਦਾ ਮਾਲਕ ਹੋਵੇਗਾ॥

੪–ਹਿੰਦੁਸਤਾਨ ਦੀ ਪਰਜਾ ਇਸ ਉੱਤਮ ਸਭਾਉ ਅਤੇ ਪਵਿੱਤ੍ਰ ਆਸ਼ੇ ਵਾਲੀ ਰਾਣੀ ਪਰ ਜਾਨ ਵਾਰਨ ਨੂੰ ਤਿਆਰ ਸੀ। ਰਾਣੀ ਵਿਕਟੋਰੀਆ