ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/171

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੮੩)

ਜਰਨੈਲ ਹੈਵੀਲਕ ਭੀ ਚਲਾਣਾ ਕਰ ਗਿਆ॥

੧੩–ਇਕ ਫੌਜੀ ਜਰਨੈਲ ਵਿਟਲਕ ਦੇ ਨਾਲ ਮਦਰਾਸ ਤੋਂ ਤੁਰੀ ਤੇ ਦੂਜੀ ਸਰ ਹਿਊ ਰੋਥ ਦੇ ਨਲ ਬੰਬਈ ਤੋਂ ਚੱਲੀ। ਰਾਹ ਵਿਚ ਸਿੰਧੀਆ ਅਤੇ ਹੁਲਕਰ ਦੀ ਫੌਜ ਨੂੰ ਹਾਰ ਦਿੰਦੀ ਅਤੇ ਕਿਲੇ ਤੇ ਕਿਲਾ ਫਤੇ ਕਰਦੀ ਹੌਲੀ ਹੌਲੀ ਉੱਤ੍ਰੀ ਹਿੰਦਸਤਾਨ ਵਿੱਚ ਆ ਗਈ। ਸਿੰਧੀਆ ਅਤੇ ਹੁਲਕਰ ਆਪ ਤਾਂ ਅੰਗ੍ਰੇਜ਼ਾਂ ਨਾਲ ਰਹੇ, ਪਰ ਅਪਣੀ ਫੌਜ ਨੂੰ ਆੱਕੀਆਂ ਨਾਲ ਰਲਣ ਤੋਂ ਰੋਕ ਸਕੇ। ਇਸ ਆਕੀ ਫੌਜ ਦਾ ਸੈਨਾਪਤੀ ਇਕ ਮਰਹਟਾ ਸ੍ਰਦਾਰ ਤਾਂਤੀਆਂ ਟੋਪੀ ਨਾਮੇ ਸੀ। ਆਕੀਆਂ ਨੂੰ ਹਰ ਥਾਂ ਹਾਰ ਹੋਈ। ਤਾਂਤੀਆਂ ਟੋਪੀ ਫੜਿਆ ਗਿਆ ਅਤੇ ਫਾਹੇ ਦਿੱਤਾ ਗਿਆ।।

੧੪–ਦਿੱਲੀ ਫਤੇ ਹੋਣ ਪਿੱਛੋਂ ਆਕੀ ਸਿਪਾਹੀ ਜਿੱਧਰ ਰਾਹ ਲੱਭਾ ਭੱਜ ਨਿਕਲੇ ਅਤੇ ਸੰ: ੧੯੫੮ ਦੇ ਅੰਤ ਤੀਕ ਹਰ ਥਾਂ ਅਮਨ ਚੈਨ ਵਰਤ ਗਿਆ।

੧੫–ਭਾਂਵੇਂ ਉਨ੍ਹਾਂ ਆਦਮੀਆਂ ਨੇ ਜਿੰਨ੍ਹਾਂ ਦੇ ਭਰਾ ਭਾਈ ਅਥਵਾ ਸਾਕ ਸੈਨ ਗ਼ਦਰ ਵਿਚ ਮਾਰੇ ਗਏ ਸਨ ਬਦਲਾ ਲੈਣ ਲਈ ਜੋਰ ਲਾਇਆ, ਪਰ ਲਾਰਡ ਕਨਿੰਗ ਨੇ ਜ਼ਰਾ ਭੀ ਕਾਹਲੀ ਨਾ ਕੀਤੀ। ਪਰ ਜਦ ਗ਼ਦਰ ਦੂਰ ਹੋਕੇ ਦੇਸ਼ ਵਿਚ ਅਮਨ ਅਮਾਨ ਹੋ ਗਿਆ ਤਾਂ ਉਸਨੇ ਅਪ੍ਰਾਧੀਆਂ ਨੂੰ ਚੰਗੀ ਤਕੜੀ ਸਜ਼ਾ ਦਿੱਤੀ। ਦਿੱਲੀ ਦਾ ਬੁੱਢਾ ਬਾਦਸ਼ਾਹ