ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/160

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੭੪)

ਇੰਗਲੈਂਡ ਵਿੱਚ ਸਿਵਲ ਸਰਵਿਸ ਦੀ ਪ੍ਰੀਖ੍ਯਾ ਹੋਈ ਅਤੇ ਜੇਹੜੇ ਲੋਕ ਵਧੀਆ ਪਾਸ ਹੋਏ ਉਨ੍ਹਾਂ ਨੂੰ ਕਮ ਅਤੇ ਧਰਮ ਦੇ ਲਿਹਜ਼ ਛਡਕੇ ਔਹਦੇ ਦਿੱਤੇ ਗਏ। ਹੁਣ ਹਿੰਦੁਸਤਾਨ ਦੀ ਸਿਵਲ ਸਰਵਿਸ ਵਿੱਚ ਉੱਚ ਜਾਤਾਂ ਤੋਂ ਛੁੱਟ ਨੀਚ ਜਾਤਾਂ ਦੇ ਲੋਕ ਭੀ ਨੌਕਰ ਹਨ॥

—:o:—

੮੬-ਲਾਰਡ ਕੈਨਿੰਗ ਚੌਧਵਾਂ ਗਵਰਨਰ ਜਨਰਲ

[੧੮੫੬ ਤੋਂ ੧੮੫੮ ਈ: ਤੀਕ]

੧–ਲਾਰਡ ਕੈਨਿੰਗ ਸੰ: ੧੭੫੬ ਵਿਚ ਗਵਰਨਰ ਜਨਰਲ ਬਣਕੇ ਆਇਆ ਸੀ। ਹੁਣ ਉਸ ਗੱਲ ਨੂੰ ਸੌ ਵਰ੍ਹਾ ਹੋ ਚੁਕਾ ਸੀ ਜਦ ਕਲਾਈਵ ਨੇ ਪਲਾੱਸੀ ਦਾ ਮੈਦਾਨ ਫਤੇ ਕਰਕੇ ਹਿੰਦੁਸਤਾਨ ਵਿੱਚ ਅੰਗ੍ਰੇਜ਼ੀ ਰਾਜ ਦੀ ਨੀਉਂ ਧਰੀ ਸੀ। ਹਰ ਪਾਸੇ ਅਮਨ ਚੈਨ ਭਾਸ ਰਿਹਾ ਸੀ। ਕੋਈ ਡਰ ਨਹੀ ਪ੍ਰਤੀਤ ਹੁੰਦਾ ਸੀ। ਪਰ ਬੰਗਾਲੇ ਵਿਚ ਅੱਚਣਚੇਤ ਹੀ ਰੌਲਾ ਪੈ ਗਿਆ। ਏਹ ਬੰਗਾਲੇ ਦੀ ਦੇਸੀ ਫ਼ੌਜ ਦਾ ਆਕੀ ਹੋਣਾ ਸੀ ਜੇਹੜਾ ਗ਼ਦਰ ਕਰਕੇ ਪ੍ਰਸਿੱਧ ਹੈ॥

੨–ਇਸਦੇ ਕਈ ਕਾਰਨ ਸਨ। ਬੰਗਾਲੇ ਦੀ ਫ਼ੌਜ ਦੇ ਸਿਪਾਹੀ ਆਪਣੇ ਆਪ ਨੂੰ ਦੇਸੀ ਫ਼ੌਜ ਦਾ