ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/155

ਇਹ ਸਫ਼ਾ ਪ੍ਰਮਾਣਿਤ ਹੈ

(੪੭੦)

ਸਮੇਂ ਤੋਂ ਹੁਣ ਤੀਕ ਵਰ੍ਹੇ ਵਿਚੋਂ ਅੱਠ ਮਹੀਨੇ ਗਵਰਨਰ ਜਨਰਲ ਅਤੇ ਉਸਦੀ ਕੌਂਸਲ ਸ਼ਿਮਲੇ ਵਿਚ ਰਹਿੰਦੇ ਹਨ॥

—:o:—

੮੫-ਲਾਰਡ ਡਲਹੌਜ਼ੀ (ਸਮਾਪਤ)

[ਅੰਗ੍ਰੇਜ਼ੀ ਰਾਜ ਦੇ ਲਾਭ]

੧–ਅੱਜ ਤੋਂ ਕੋਈ ਪੰਜਾਹ ਵਰ੍ਹੇ ਪਹਿਲਾਂ ਅਰਥਾਤ ਸੰ: ੧੮੫੩ ਵਿਖੇ ਪਹਿਲੀ ਵਾਰ ਹਿੰਦੁਸਤਾਨ ਵਿੱਚ ਕੇਵਲ ੨੦ ਮੀਲ ਰੇਲ ਤਿਆਰ ਹੋਈ ਸੀ। ਹੁਣ ੨੦,੦੦੦ ਮੀਲ ਤੋਂ ਵਧੀਕ ਰੇਲ ਦੀ ਲੰਮਾਈ ਹੈ। ਲਗਪਗ ਸਾਰੇ ਵੱਡੇ ਸ਼ਹਿਰ ਅਤੇ ਬੰਦਰ ਰੇਲ ਕਰਕੇ ਜੁੜੇ ਹੋਏ ਹਨ ਅਤੇ ਹਰ ਵਰ੍ਹੇ ੧੦ ਕਰੋੜ ਦੇ ਲਗ ਪਗ ਮੁਸਾਫ਼ਰ ਰੇਲ ਵਿੱਚ ਸਫ਼ਰ ਕਰਦੇ ਹਨ। ਜੇਲ ਵਿੱਚ ਮਾਲ ਭੀ ਸੌਖ ਨਾਲ ਇਕ ਥਾਂ ਤੋਂ ਦੂਜੀ ਥਾਂ ਆ ਜਾ ਸਕਦਾ ਹੈ। ਜੇਕਰ ਕਿਤੇ ਕਾਲ ਪੈ ਜਾਵੇ ਤਾਂ ਦੂਜੇ ਥਾਵਾਂ ਦਾ ਅਨਾਜ ਓਥੇ ਅੱਪੜ ਪੈਂਦਾ ਹੈ ਅਤੇ ਅਣਗਿਣਤ ਆਦਮੀ ਬਚ ਜਾਂਦੇ ਹਨ। ਰੇਲ ਨਾਲ ਫੌਜ ਦੇ ਖਰਚ ਵਿੱਚ ਭੀ ਵੱਡੀ ਬੱਚਤ ਹੈ, ਕਿਉਂਕਿ ਹਿੰਦੁਸਤਾਨ ਦੇ ਹਰ ਹਿਸੇ ਵਿੱਚ ਵੱਡੀਆਂ ੨ ਫੌਜਾਂ ਰੱਖਣ ਦੀ ਥਾਂ ਅਰੋਗ ਰੱਖਣ ਵਾਲੀਆਂ ਥਾਵਾਂ ਤੋਂ ਛਾਉਣੀਆਂ ਬਣਾਈਆਂ ਗਈਆਂ ਹਨ ਤੇ ਜਿਥੇ ਲੋੜ ਹੁੰਦੀ ਹੈ