ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/152

ਇਹ ਸਫ਼ਾ ਪ੍ਰਮਾਣਿਤ ਹੈ

(੪੬੭)

ਪੁੱਛਿਆ ਤਾਂ ਉਹ ਉਸਨੂੰ ਵੀ ਕਤਲ ਕਰਨ ਲੱਗੇ॥

੬–ਇਸੇ ਕਰਕੇ ਸੰ: ੧੮੫੨ ਵਿੱਚ ਬਰਮਾ ਨਾਲ ਦੂਜੀ ਵਾਰ ਜੁੱਧ ਅਰੰਭ ਹੋਇਆ। ਅੰਗ੍ਰੇਜ਼ੀ ਫੌਜ ਨੇ ਰੰਗੂਨ ਲੈ ਲਿਆ। ਜੇਹੜੀ ਲੜਾਈ ਹੋਈ ਓਹ ਰੰਗੂਨ ਦੇ ਵੱਡੇ ਮੰਦਰ ਪੁਰ ਹੋਈ। ਬਰਮੀ ਪ੍ਰਜਾ ਜਾਣਦੀ ਸੀ ਕਿ ਅਰਾਕਾਨ ਅਤੇ ਤਨਾਸ੍ਰਮ ਦਾ ਪ੍ਰਬੰਧ ਅੰਗ੍ਰੇਜ਼ਾਂ ਨੇ ਐਡਾ ਚੰਗਾ ਕੀਤਾ ਹੈ ਕਿ ਬਰਮਾਂ ਦੇ ਬਾਦਸ਼ਾਹ ਤੋਂ ਕਦੇ ਵੀ ਨਹੀਂ ਹੋਇਆ ਸੀ। ਓਹ ਚਾਹੁੰਦੀ ਸੀ ਕਿ ਅੰਗ੍ਰੇਜ਼ ਬਰਮਾਂ ਵਿੱਚ ਰਾਜ ਕਰਨ, ਇਹੋ ਕਾਰਨ ਹੈ ਕਿ ਉਨ੍ਹਾਂ ਨੇ ਅੰਗ੍ਰੇਜ਼ਾਂ ਨੂੰ ਰਸਦ ਦਿੱਤੀ ਅਤੇ ਉਨ੍ਹਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ॥

੨–ਬਰਮਾਂ ਦਾ ਬਾਦਸ਼ਾਹ ਬਰਮਾਂ ਦੇ ਉਤਲੇ ਹਿੱਸੇ ਆਵਾ ਵਿੱਚ ਰਹਿੰਦਾ ਸੀ। ਉਸਨੇ ਸੁਲਹ ਕਰਨ ਤੋਂ ਨਾਂਹ ਕੀਤੀ। ਲਾਰਡ ਡਲਹੌਜ਼ੀ ਨੇ ਪਹਿਲੇ ਦੋ ਇਲਾਕਿਆਂ ਨਾਲ ਪੇਗੂ ਦਾ ਤੀਜਾ ਇਲਾਕਾ ਰਲਾ ਬ੍ਰਿਟਿਸ਼ ਬਰਮਾਂ ਦਾ ਸੂਬਾ ਬਣਾਕੇ ਰੰਗੂਨ ਨੂੰ ਉਸਦੀ ਰਾਜਧਾਨੀ ਬਣਾ ਦਿੱਤਾ। ਇਸ ਵੇਲੇ ਤੋਂ ਰੰਗੂਨ ਇੱਕ ਤਗੜੀ ਬੰਦਰ ਬਣ ਗਿਆ। ਹੁਣ ਇਸ ਵਿੱਚ ਪੈਹਲਾਂ ਨਾਲੋਂ ੨੦ ਗੁਣਾਂ ਵਧੀਕ ਵੱਸੋਂ ਹੈ ਅਰ ਸਾਰਾ ਦੇਸ ਧਨ ਨਾਲ ਪੂਰਤ ਤੇ ਸੁਖੀ ਹੋ ਗਿਆ ਹੈ। ਹੁਣ ਨਾਂ ਤਾਂ ਪਹਿਲੇ ਵਰਗੇ ਰੌਲੇ ਗੌਲੇ ਹਨ,ਨਾ ਏਹ ਹਾਲ ਹੈ ਕਿ ਬਾਦਸ਼ਾਹ ਉਠਿਆ