ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/135

ਇਹ ਸਫ਼ਾ ਪ੍ਰਮਾਣਿਤ ਹੈ

(੪੫੨)

੮੧-ਲਾਰਡ ਆਕਲੈਂਡ,

ਦਸਵਾਂ ਗਵਰਨਰ ਜਨਰਲ

[ਸੰ:੧੮੩੬ ਤੋਂ ੧੮੪੨ ਈ: ਤੀਕ]

੧–ਇਸ ਵੇਲੇ ਅਫ਼ਗਾਨਸਤਾਨ ਦੀ ਗੱਦੀ ਦੇ ਦੋ ਹੱਕ ਦਾਰ ਸਨ। ਇਕ ਸ਼ਾਹ ਸ਼ੁਜਾ ਜੇਹੜਾ ਐਹਮਦ ਸ਼ਾਹ ਦੀ ਸੰਤਾਨ ਵਿੱਚੋਂ ਸੀ, ਤੇ ਦੂਜਾ ਦੋਸਤ ਮੁਹੰਮਦ ਜੇਹੜਾ ਐਹਮਦ ਸ਼ਾਹ ਦੇ ਵਜ਼ੀਰ ਦੀ ਸੰਤਾਨ ਵਿੱਚੋਂ ਸੀ। ਦੋਸਤ ਮੁਹੰਮਦ ਸ਼ਾਹ ਸ਼ੁਜਾ ਉੱਤੇ ਭਾਰੂ ਪੈ ਗਿਆ ਅਤੇ ਉਸਨੂੰ ਕਾਬਲ ਤੋਂ ਕੱਢ ਦਿੱਤਾ। ਸ਼ਾਹ ਸ਼ੁਜਾ ਨੱਸ ਕੇ ਹਿੰਦੁਸਤਾਨ ਵਿੱਚ ਆ ਗਿਆ ਅਰ ਇੱਥੇ ਅੰਗ੍ਰੇਜ਼ਾਂ ਨੇ ਉਸਦੇ ਗੁਜ਼ਾਰੇ ਲਈ ਵਜੀਫ਼ਾ ਲਾ ਦਿੱਤਾ॥

੨–ਗਵਰਨਰ ਜਨਰਲ ਨੇ ਵਿਚਾਰਿਆ ਕਿ ਜੇਕਰ ਅਫ਼ਗਾਨਸਤਾਨ ਦਾ ਅਜਿਹਾ ਹਾਕਮ ਹੋਵੇ ਜੇਹੜਾ ਅੰਗ੍ਰੇਜ਼ਾਂ ਦਾ ਮਿੱਤ੍ਰ ਹੋਵੇ ਤਾਂ ਚੰਗਾ ਹੈ, ਕਿਉਂਕਿ ਜੇ ਰੂਸੀ ਹਿੰਦ ਉਤੇ ਧਾਵਾ ਕਰਨ ਲੱਗੇ ਤਾਂ ਓਹ ਸਹੈਤਾ ਕਰੇਗਾ ਤੇ ਰੂਸੀਆਂ ਨਾਲ ਲੜੇਗਾ। ਉਸ ਨੇ ਨੀਤ ਧਾਰੀ ਕਿ ਸ਼ਾਹ ਸ਼ੁਜਾ ਨੂੰ ਅਫ਼ਗਨਸਤਾਨ ਦੇ ਤਖ਼ਤ ਉੱਤੇ ਬਿਠਾਣਾ ਲੋੜੀਦਾ ਹੈ, ਕਿਉਕਿ ਓਹ ਹੱਕਦਾਰ ਅਤੇ ਅੰਗ੍ਰੇਜ਼ਾਂ ਦਾ ਮੱਤ੍ਰ ਭੀ ਸੀ॥