ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/118

ਇਹ ਸਫ਼ਾ ਪ੍ਰਮਾਣਿਤ ਹੈ

(੪੩੭)

੫–ਸੰ: ੧੯੨੩ ਵਿੱਚ ਲਾਰਡ ਹੇਸਟਿੰਗਜ਼ ਹਿੰਦੁਸਤਾਨ ਦੇ ਰਾਜ ਤੋਂ ਅੱਡ ਹੋ ਗਿਆ। ਪੰਜਾਂ ਵਰਿਹਾਂ ਵਿੱਚ ਉਸ ਨੇ ਓਹ ਭਾਰਾ ਕੰਮ ਪੂਰਾ ਕਰ ਦਿੱਤਾ ਜੇਹੜਾ ਲਾਰਡ ਵੈਲਜ਼ਲੀ ਨੇ ਅਰੰਭਿਆ ਸੀ ਅਤੇ ਅੰਗ੍ਰੇਜ਼ਾਂ ਨੂੰ ਹਿੰਦੁਸਤਾਨ ਵਿੱਚ ਸਭ ਤੋਂ ਬਲਵਾਨ ਤਾਕਤ ਬਣਾ ਦਿੱਤਾ।

—:o:—

੭੮-ਲਾਰਡ ਐਮਹਰਸਟ

ਅੱਠਵਾਂ ਗਵਰਨਰ ਜਨਰਲ

[ਸੰ: ੧੮੨੩ ਤੋਂ ੧੮੨੮ ਈ: ਤੀਕ]

੧–ਸੰ: ੧੯੨੩ ਵਿੱਚ ਬਰਮਾਂ ਦੇ ਬਾਦਸ਼ਾਹ ਨੇ ਆਸਾਮ ਦਾ ਦੇਸ ਜੇਹੜਾ ਬੰਗਾਲੇ ਦੀ ਹੱਦ ਨਾਲ ਲੱਗਦਾ ਹੈ ਲੈ ਲਿਆ ਸੀ। ਸੰ: ੧੮੨੪ ਵਿੱਚ ਉਸ ਨੇ ਅੰਗ੍ਰੇਜ਼ਾਂ ਉੱਤੇ ਧਾਵਾ ਕੀਤਾ ਅਤੇ ਉਨ੍ਹਾਂ ਦੇ ਕੁਝ ਸਿਪਾਹੀ ਜੇਹੜੇ ਸਮੁੰਦ੍ਰੀ ਕੰਢੇ ਦੇ ਨੇੜੇ ਇੱਕ ਟਾਪੂ ਦੀ ਰਾਖੀ ਲਈ ਨੀਯਤ ਸਨ ਮਾਰ ਸੁੱਟੇ। ਗਵਰਨਰ ਜਨਰਲ ਨੇ ਇਸ ਦਾ ਕਾਰਨ ਪੁਛਿਆ ਤਾਂ ਬਰਮਾ ਦੇ ਬਾਦਸ਼ਾਹ ਨੇ ਕੋਈ ਉੱਤ੍ਰ ਨਾਂ ਦਿੱਤਾ, ਸਗੋਂ ਕਛਾਰ ਦੇਸ ਵਿੱਚ ਜੇਹੜਾ ਬੰਗਾਲੇ ਦੇ ਉੱਤ੍ਰ ਪਰਬ ਵਿੱਚ ਹੈ ਫ਼ੌਜ ਭੇਜ ਦਿੱਤੀ। ਏਸ ਫ਼ੌਜ ਨੂੰ ਭਜਾ ਦਿੱਤਾ ਗਿਆ ਅਤੇ ਇਕ ਅੰਗ੍ਰੇਜ਼ੀ ਫੌਜ ਨੇ ਜਹਾਜ਼ਾਂ ਵਿੱਚ ਬੈਠਕ ਸਮੁੰਦ੍ਰ ਦੇ ਰਾਹ ਰੰਗੂਨ ਉੱਤੇ ਹੱਲਾ