ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/114

ਇਹ ਸਫ਼ਾ ਪ੍ਰਮਾਣਿਤ ਹੈ

(੪੩੪)

੭੭-ਲਾਰਡ ਹੇਸਟਿੰਗਜ਼

[ਸਮਾਪਤ]

੧–ਇੰਨੇ ਵਿੱਚ ਬਾਜੀਰਾਉ ਪੇਸ਼ਵਾ ਨੇ ਏਹ ਵਿਚਾਰ ਕੇ ਕਿ ਅੰਗ੍ਰੇਜ਼ ਪਿੰਡਾਰਿਆਂ ਨੂੰ ਸਰ ਨਹੀਂ ਕਰ ਸਕਣਗੇ ਇਕ ਵੱਡੀ ਸਾਰੀ ਫ਼ੌਜ ਇਕੱਤ੍ਰ ਕਰ ਲਈ ਸੀ ਅਤੇ ਉਸ ਅੰਗ੍ਰੇਜ਼ੀ ਫ਼ੌਜ ਉੱਤੇ ਜੇਹੜੀ ਕਿਰਕੀ ਵਿਚ ਪੂਨੇ ਦੇ ਨੇੜੇ ਰਹਿੰਦੀ ਸੀ ਹੱਲਾ ਬੋਲ ਦਿੱਤਾ। ਪਰ ਉਸਦੇ ਬਹੁਤ ਸਾਰੇ ਸਿਪਾਹੀ ਮਾਰੇ ਗਏ ਅਤੇ ਉਸਨੂੰ ਪਿਛਾਹਾਂ ਹਟਣਾ ਪਿਆ। ਕੁਝ ਦਿਨ ਤਾਂ ਐਵੇਂ ਏਧਰ ਓਧਰ ਫਿਰਦਾ ਰਿਹਾ, ਅੰਤ ਉਸਨੇ ਆਪਣੇ ਆਪ ਨੂੰ ਅੰਗ੍ਰੇਜ਼ਾਂ ਦੇ ਹਵਾਲੇ ਕਰ ਦਿੱਤਾ। ਲਾਰਡ ਹੇਸਟਿੰਗਜ਼ ਜਾਣਦਾ ਸੀ ਕਿ ਉਸਦੀ ਗੱਲ ਦਾ ਕੋਈ ਵਿਸਾਹ ਨਹੀਂ, ਕਿਉਂਕਿ ਏਹ ਕਈ ਵਾਰ ਪ੍ਰਤੱਗ੍ਯਾ ਭੰਨ ਚੁੱਕਾ ਸੀ, ਇਸ ਲਈ ਉਸਨੇ ਪੇਸ਼ਵਾ ਦਾ ਸਾਰਾ ਇਲਾਕਾ ਲੈ ਲਿਆ ਅਤੇ ਉਸਨੂੰ ਇਕ ਵੱਡੀ ਸਾਰੀ ਪਿਨਸ਼ਨ ਦੇਕੇ ਕਾਨ੍ਹਪੁਰ ਦੇ ਨੇੜੇ ਬਿਠੌਰ ਵਿਚ ਭੇਜ ਦਿੱਤਾ॥

੨–ਨਾਗਪੁਰ ਦਾ ਬੁੱਢਾ ਰਾਜਾ ਰਾਘੋ ਜੀ ਭੋਂਸਲਾ ਕੁਛ ਚਿਰ ਪਹਿਲਾਂ ਮਰ ਚੁੱਕਾ ਸੀ ਤੇ ਹੁਣ ਉਸਦਾ ਭਤੀਜਾ ਆਪਾ ਸਾਹਿਬ ਨਾਗਪੁਰ ਦਾ ਰਾਜਾ ਸੀ। ਆਪਾ ਸਾਹਿਬ ਨੇ ਅੰਗ੍ਰਜ਼ਾਂ ਨਾਲ ਸੁਲਹ ਕਰ ਲਈ ਸੀ, ਪਰ ਵਿੱਚੋਂ ਵਿੱਚ ਬਾਜੀ ਰਾਓ