ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/105

ਇਹ ਸਫ਼ਾ ਪ੍ਰਮਾਣਿਤ ਹੈ

(੪੨੫)

ਇਸਦੀ ਉਮਰ ਕੋਈ ੭੦ ਕੁ ਵਰ੍ਹਿਆਂ ਦੀ ਹੋਣ ਕਰਕੇ ਏਹ ਬੰਗਾਲੇ ਦੀ ਗਰਮ ਅਤੇ ਸਿੱਲ੍ਹੀ ਧਰਤੀ ਵਿੱਚ ਰਹਿਣ ਦੇ ਯੋਗ ਨਹੀਂ ਸੀ। ਇਥੇ ਆਏ ਨੂੰ ਤਿੰਨ ਮਹੀਨੇ ਭੀ ਨਹੀਂ ਹੋਏ ਸਨ ਕਿ ਚਲਾਣਾਂ ਕਰ ਗਿਆ॥

੩–ਸਰ ਜਾਰਜ ਬਾਰਲੋ ਉਸਦੀ ਥਾਂ ਕੱਚਾ ਗਵਰਨਰ ਜਨਰਲ ਬਣਿਆ। ਹੁਲਕਰ ਖ਼ੁਸ਼ੀ ਨਾਲ ਉਹੋ ਸ਼ਰਤਾਂ ਪ੍ਰਵਾਨ ਕਰ ਲੈਂਦਾ ਜੇਹੜੀਆਂ ਹੋਰ ਮਰਹਟੇ ਰਾਜਿਆਂ ਨੇ ਕੀਤੀਆਂ ਸਨ, ਪਰ ਸਰ ਜਾਰਜ ਬਾਰਲੋ ਲਾਚਾਰ ਸੀ। ਵਲੈਤੋਂ ਆਏ ਹੁਕਮ ਅਨੁਸਾਰ ਉਸਨੂੰ ਹੁਲਕਰ ਨਾਲ ਸੁਲਹ ਹੀ ਕਰਨੀ ਪਈ। ਹੁਲਕਰ, ਬਾਜੀ ਰਾਉ ਪੇਸ਼ਵਾ, ਰਾਘੋ ਜੀ ਭੋਂਸਲਾ ਅਤੇ ਸਿੰਧੀਆ ਸਾਰੇ ਹਿਰਾਨ ਸਨ ਕਿ ਏਹ ਗਵਰਨਰ ਜਨਰਲ ਲਾਰਡ ਵੈਲਜ਼ਲੀ ਦੀ ਇੱਛਾ ਦੇ ਉਲਟ ਕਿਹੋ ਜਿਹੀ ਕਾਰਰਵਾਈ ਕਰ ਰਿਹਾ ਹੈ। ਉਨ੍ਹਾਂ ਇਹੋ ਸਮਝਿਆ ਕਿ ਗਵਰਨਰ ਜਨਰਲ ਹੁਲਕਰ ਤੋਂ ਡਰ ਗਿਆ ਹੈ। ਫੇਰ ਤਾਂ ਓਹ ਵੱਡਾ ਪਛਤਾਉਣ ਲੱਗੇ ਕਿ ਅਸਾਂ ਕਿਉਂ ਅੰਗ੍ਰੇਜ਼ਾਂ ਨਾਲ ਇਹੋ ਜਹੇ ਕੌਲ ਕਰਾਰ ਕੀਤੇ। ਹੁਣ ਤੋਂ ਲੈ ੭ ਵਰ੍ਹਿਆਂ ਤੀਕ ਏਹ ਲੋਕ ਲੜਾਈ ਦੀਆਂ ਤਿਆਰੀਆਂ ਕਰਦੇ ਰਹੇ ਕਿ ਕਿਵੇਂ ਆਪਣੇ ਪਹਿਲੇ ਅਧਿਕਾਰ ਪ੍ਰਾਪਤ ਕਰੀਏ ਅਤੇ ਇੱਕ ਵਾਰ ਫੇਰ ਅੰਨ੍ਯ ਇਲਾਕਿਆਂ ਵਿਚੋਂ ਚੌਥ ਉਗਰਾਹੀਏ।