ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/100

ਇਹ ਸਫ਼ਾ ਪ੍ਰਮਾਣਿਤ ਹੈ

(੪੨੦)

ਤੇ ਦਿੱਲੀ ਜੇਹੜੇ ਚਿਰ ਤੋਂ ਮਰਹਟਿਆਂ ਦੇ ਕਬਜ਼ੇ ਵਿੱਚ ਸਨ ਲੈ ਲਏ। ਦਿੱਲੀ ਵਿੱਚ ਇਸ ਨੇ ਬੁੱਢੇ ਮੁਗ਼ਲ ਬਾਦਸ਼ਾਹ ਸ਼ਾਹ ਆਲਮ ਨੂੰ ਡਿੱਠਾ ਕਿ ਨੇਤ੍ਰ ਹੀਣ ਕੈਦ ਵਿੱਚ ਪਿਆ ਹੈ। ਅੰਗ੍ਰੇਜ਼ਾਂ ਨੇ ਉਸਨੂੰ ਕੈਦੋਂ ਕੱਢਿਆ ਅਤੇ ਚੰਗੀ ਪਿਨਸ਼ਨ ਦੇਕੇ ਆਗ੍ਯਾ ਦੇ ਦਿੱਤੀ ਕਿ ਬਾਕੀ ਉਮਰ ਸ਼ਾਹੀ ਮਹਿਲ ਵਿੱਚ ਅਰਾਮ ਨਾਲ ਬਿਤੀਤ ਕਰੇ॥

੮–ਹੁਣ ਸਿੰਧੀਆ ਤੇ ਰਾਘੋ ਜੀ ਭੌਂਸਲੇ ਅਰ ਅੰਗ੍ਰੇਜ਼ਾਂ ਵਿੱਚ ਭੀ ਉਹੋ ਜਿਹੇ ਪ੍ਰਤੱਗ੍ਯਾ ਪੱਤ੍ਰ ਲਿਖੇ ਗਏ ਜਿਹੇ ਬਸੀਨ ਵਿੱਚ ਲਿਖੇ ਗਏ ਸਨ। ਸਿੰਧੀਆ ਨੇ ਜਮਨਾਂ ਤੋਂ ਉਤਲਾ ਸਾਰਾ ਦੇਸ ਛੱਡ ਦਿੱਤਾ ਅਤੇ ਰਾਜਪੂਤਾਂ ਅਰ ਨਿਜ਼ਾਮ ਤੋਂ ਚੌਥ ਮੰਗਣੀ ਭੀ ਛੱਡ ਦਿੱਤੀ। ਇਸ ਪ੍ਰਤੱਗ੍ਯਾ ਪੱਤ੍ਰ ਪਰ ਅਰਜਨ ਰਾਓ ਦੇ ਕੋਲ ਸਿੰਧੀਆ ਨੂੰ ਦਸਖਤ ਕੀਤੇ ਸਨ, ਇਸ ਕਰਕੇ ਇਸਨੂੰ ਅਰਜਨ ਗਾਓਂ ਦਾ ਪ੍ਰਤੱਗ੍ਯਾ ਪੱਤ੍ਰ ਆਖਦੇ ਹਨ॥

ਭੋਂਸਲੇ ਨਾਲ ਦੇਵ ਗਾਓਂ ਪੁਰ ਪ੍ਰਤੱਗ੍ਯਾ ਪੱਤ੍ਰ ਲਿਖਿਆ ਗਿਆ, ਜਿਸ ਦੇ ਅਨੁਸਾਰ ਇਸਨੇ ਪੂਰਬ ਵਿੱਚ ਕੱਟਕ ਅਤੇ ਪੱਛਮ ਵਿੱਚ ਬਰਾਰ ਅੰਗ੍ਰੇਜ਼ਾਂ ਦੀ ਭੇਟਾ ਕੀਤੇ, ਜਿਨ੍ਹਾਂ ਵਿੱਚੋਂ ਬਰਾਰ ਦਾ ਇਲਾਕਾ ਲਾਰਡ ਵੈਲਜ਼ਲੀ ਨੇ ਨਿਜ਼ਾਮ ਨੂੰ ਦੇ ਦਿੱਤਾ। ਏਹ ਸਭ ਗੱਲਾਂ ਸੰ: ੧੮੦੩ ਈ: ਵਿੱਚ ਹੋਈਆਂ। ਅੰਗ੍ਰੇਜ਼ੀ ਫ਼ੌਜਾਂ ਪੂਨੇ ਅਤੇ ਨਾਗਪੁਰ ਵਿੱਚ ਰੱਖੀਆਂ