ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੂਰਤੀ ਅਗੇ ਸਿਰ ਨਿਵਾਂਦੀ ਤੇ ਫਿਰ ਉਥੇ ਹੀ ਬਹਿ ਕੇ ਭਜਨ ਮੰਡਲੀ ਨਾਲ ਭਜਨ ਗਾਇਨ ਕਰ ਕੇ ਘਰ ਪਰਤਦੀ।

ਪਹਿਲੇ ਦਿਨ ਮਦਨ ਨੇ ਲਖਸ਼ਮੀ ਦੀ ਮੂਰਤੀ ਨੂੰ ਮੱਥਾ ਟੇਕਦੇ ਸਮੇਂ ਦੂਜੀ ਮੂਰਤੀ ਨੂੰ ਵੀ ਵੇਖਿਆ। ਰੋਜ਼ ਉਹ ਲਖਸ਼ਮੀ ਮੰਦਰ ਦੀ ਅੰਦਰਲੀ ਤੇ ਬਾਹਰਲੀ ਮੂਰਤੀਆਂ ਨੂੰ ਮੱਥਾ ਟੇਕਦਾ ਤੇ ਹੱਥ ਬੰਨ੍ਹ ਕੇ ਬਾਹਰਲੀ ਮੂਰਤੀ ਦੇ ਪਿਛੇ ਇੰਜ ਖਲੋ ਜਾਂਦਾ, ਜਿਵੇਂ ਉਸ ਦੀ ਅਰਦਲ ਵਿਚ ਆਇਆ ਹੋਵੇ। ਉਸ ਦੀ ਬਿਰਤੀ ਟੁਟਣ ਤੇ ਉਸ ਦੇ ਪਿਛੇ ਪਿਛੇ ਟੁਰ ਪੈਂਦਾ, ਫਿਰ ਉਸ ਦੇ ਨਾਲ ਹੀ ਸਦਾ ਰਹਿੰਦਾ ਤੇ ਉਥੋਂ ਤਕ ਉਸ ਦੇ ਪਿਛੇ ਹੀ ਤੁਰਦਾ ਜਿਥੋਂ ਤਕ ਦੋਹਾਂ ਦਾ ਰਾਹ ਕੱਠਾ ਰਹਿੰਦਾ। ਫਿਰ ਰਾਹ ਦੇ ਨਿਖੜਨ ਨਾਲ ਹੀ ਉਹ ਵੀ ਉਸ ਤੋਂ ਨਿਖੜ ਜਾਂਦਾ। ਅਜ ਇਸ ਮੂਰਤੀ ਪੂਜਾ ਨੂੰ ਪੰਜ ਸਾਲ ਹੋ ਗਏ ਸਨ। ਮੀਂਹ ਜਾਏ, ਹਨੇਰੀ ਜਾਏ, ਉਹ ਦੋਵੇਂ ਬਿਨਾਂ ਕਿਸੇ ਨਾਗੇ ਦੇ ਆਉਂਦੇ ਤਾਂ ਕੁਝ ਸਮੇਂ ਪਿੱਛੋਂ ਕ੍ਰਿਸ਼ਨਾ ਨੂੰ ਵੀ ਪਤਾ ਲਗ ਚੁੱਕਾ ਸੀ ਕਿ ਮਦਨ ਉਸ ਦੀ ਪੂਜਾ ਕਰਦਾ ਹੈ, ਪਰ ਉਹ ਸਭ ਕੁਝ ਜਾਨ ਬੁਝ ਕੇ ਚੁਪ ਕਰ ਰਹੀ। ਪੰਜ ਸਾਲ ਤਕ ਇਕ ਦੂਜੇ ਦੀ ਪੂਜਾ ਕਰਦਾ ਰਿਹਾ, ਪਰ ਮੂਰਤੀ ਪੱਥਰ ਦੀ ਬੇਜਾਨ ਮੂਰਤੀ ਵਾਂਗ ਚੁਪ ਰਹੀ, ਅਡੋਲ ਰਹੀ।

ਇਕ ਦਿਨ ਗੀਤਾ ਮੰਦਰ ਤੋਂ ਨਿਕਲਦੇ ਹੋਏ ਮੰਦਨ ਨੇ ਹਿੰਮਤ ਕੀਤੀ ਤੇ ਉਸ ਦੇ ਪਾਸੇ ਤੋਂ ਹੋ ਕੇ ਹੌਸਲਾ ਕਰ ਕੇ ਆਖਿਆ, ਦੇਵੀ ਜੀ, ਪੁਜਾਰੀ ਤੇ ਪੁਜੜ ਕਦੇ ਤਰਸ ਕਰੇਗਾ।

'ਹਾਂ, ਜੇਕਰ ਪੁਜਾਰੀ ਦਾ ਮਨ ਸਾਫ਼ ਹੋਵੇਗਾ ਤਾਂ।'

'ਪ੍ਰੀਖਿਆ ਲੈ ਲਵੇ ਪੁਜੜ।'

'ਵੇਲਾ ਆਉਣ ਤੇ ਸਭ ਠੀਕ ਹੋ ਜਾਵੇਗਾ।'

'ਦੋਵੇਂ ਰੋਜ਼ ਮਿਲਣ ਲਗੇ, ਗਲ ਬਾਤ ਹੋਣ ਲਗੀ।'

ਮਦਨ ਇਕ ਰੰਡਾ ਜਵਾਨ ਸੀ, ਉਸ ਦੀ ਨੌਕਰੀ ਚੰਗੀ ਸੀ। ਮਾਪੇ ਕੱਲੀ ਸੰਤਾਨ ਨੂੰ ਛੱਡ ਕੇ ਕਾਲ ਵਾਸ ਹੋ ਚੁਕੇ ਸਨ। ਮਦਨ ਪੂਰੀ ਐਸ਼ ਕਰਦਾ। ਹਾਲੀ ਤਕ ਉਸ ਨੇ ਨਾਂਹ ਤਾਂ ਸ਼ਰਾਬ ਪੀਤੀ ਤੇ ਨਾਂਹ ਹੀ ਆਪਣੀ ਪਤਨੀ ਤੋਂ ਸਿਵਾਏ ਦੂਜੀ ਔਰਤ ਕੋਈ ਵੇਖੀ ਸੀ। ਭਾਵੇਂ ਉਸ ਦੀ ਪਤਨੀ ਮਰ ਚੁਕੀ ਸੀ, ਪਰ ਉਹ ਉਸ ਦੀ ਯਾਦ