ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਜਿਹੜੇ ਪ੍ਰੋਫੈਸਰ ਸਾਹਿਬ ਪੜ੍ਹਾ ਰਹੇ ਸਨ ਉਹ ਉਸ ਜਮਾਤ ਵਿਚ ਆਏ ਤੇ ਉਹਨਾਂ ਨੂੰ ਬੇਨਤੀ ਕਰਨ ਲਗੇ ਕਿ ਇਸ ਰੌਲੇ ਨਾਲ ਹੋਰਨਾਂ ਜਮਾਤਾਂ ਦਾ ਵੀ ਹਰਜ ਹੋ ਰਿਹਾ ਸੀ । ਉਹ ਤਾਂ ਇਹ ਆਖ ਕੇ ਚਲੇ ਗਏ, ਪਰ ਪ੍ਰੋ: ਭੱਲਾ ਦੀ ਜਮਾਤ ਦਾ ਰੌਲਾ ਫਿਰ ਵੀ ਬੰਦ ਨਾ ਹੋਇਆ | ਆਖਰ ਤੰਗ ਆ ਕੇ ਇਕ ਵਿਦਿਆਰਥੀ ਉਠਿਆ ਤੇ ਨਿਮ੍ਰਤਾ ਸਾਹਿਤ ਬੋਲਿਆ, 'ਪ੍ਰੋਫੈਸਰ ਸਾਹਿਬ, ਜੇ ਕਰ ਅਜ ਤੁਸੀਂ ਪੜ੍ਹਾ ਨਹੀਂ ਸਕਦੇ ਤਾਂ ਸਾਨੂੰ ਛੁੱਟੀ ਦੇ ਦਿਓ, ਤੁਹਾਡੇ ਲੈਕਚਰ ਦਾ ਅਜ ਕੁਖ ਸੁਆਦ ਨਹੀਂ ਆ ਰਿਹਾ ।'
ਪ੍ਰੋਫ਼ੈਸਰ ਭੱਲਾ ਨੇ ਸ਼ੁਕਰ ਸ਼ੁਕਰ ਕਰ ਕੇ ਜਮਾਤ ਛਡ ਦਿੱਤੀ । ਵਿਦਿਆਰਥੀ ਰੌਲਾ ਪਾਂਦੇ ਉਠ ਬੈਠੇ । ਪ੍ਰੋ: ਸਾਹਿਬ ਮੁੜਕੋ ਮੁੜਕਾ ਹੋਈ ਸਟਾਫ ਰੂਮ ਵਿਚ ਆ ਗਏ | ਸਟਾਫ ਰੂਮ ਵਿਚ ਆ ਕੇ ਉਸ ਨੇ ਕਿਤਾਬਾਂ ਤੇ ਰਜਿਸਟਰ ਆਪਣੇ ਸ਼ੈਲਫ ਵਿਚ ਰਖੇ ਤੇ ਚਪੜਾਸ਼ੀ ਨੂੰ ਸਦ ਕੇ ਇਕ ਚਿਟ ਤੇ ਕੁਝ ਲਿਖ ਕੇ ਉਸ ਨੂੰ ਦੇ ਕੇ ਆਖਿਆ ਕਿ ਇਹਨਾਂ ਦੋਹਾਂ ਮੁੰਡਿਆਂ ਨੂੰ ਸਦ ਲਿਆਵੇ !
ਮੁੰਡੇ ਆ ਗਏ । ਇਹ ਦੋਵੇਂ ਮੁੰਡੇ ਉਹਦੇ ਚਹੇਤੇ ਸਨ । ਉਹਨਾਂ ਨੂੰ ਉਸ ਨੇ ਕਈ ਹੀਲਿਆਂ ਬਹਾਨਿਆਂ ਨਾਲ ਪੁਛਣ ਦਾ ਜਤਨ ਕੀਤਾ ਕਿ 'ਦੁੱਧ ਵਾਲੀ' ਸ਼ਬਦ ਬਲੈਕ ਬੋਰਡ ਤੇ ਕਿਸ ਲਿਖੇ ਸਨ ਤੇ ਇਹਨਾਂ ਦੋਹਾਂ ਸ਼ਬਦਾਂ ਵਿਚ ਕੀ ਕਹਾਣੀ ਹੈ । ਪਰ ਉਹਨਾਂ ਦੋਹਾਂ ਵਿਦਿਆਰਥੀਆਂ ਨੇ ਉਸ ਦੇ ਗਿਆਨ ਵਿਚ ਕੁਝ ਵੀ ਵਾਧਾ ਨਾਂ ਕੀਤਾ | ਪ੍ਰੋਫੈਸਰ ਸਾਹਿਬ ਭੁਲ ਗਏ ਕਿ ਵਿਦਿਆਰਥੀ ਜਦ ਏਕਤਾ ਕਰ ਲੈਣ ਤਾਂ ਕਿਸੇ ਵੀ ਉਸਤਾਦ ਦੀ ਪੇਸ਼ ਨਹੀਂ ਜਾਨ ਦੇਂਦੇ ।
ਪ੍ਰੋ: ਭੱਲਾ ਇਕ ਪ੍ਰਸਿੱਧ ਨਾਟਕ ਤੇ ਕਹਾਣੀ ਕਾਰ ਸੀ । ਉਸ ਦਾ ਨਾਂ ਬੱਚੇ ਦੀ ਜ਼ਬਾਨ ਤੇ ਸੀ । ਉਹ ਹਸਮੁਖ, ਮਿਲਾਪੜਾ ਤੇ ਪਿਆਰ ਕਰਨ ਵਾਲਾ ਜੀਉੜਾ ਸੀ, ਪਰ ਉਸ ਵਿਚ ਇਕ ਘਾਟ ਸੀ ਕਿ ਉਸ ਨੇ ਹਾਲੀ ਤਕ ਆਪ ਵਿਆਹ ਨਹੀਂ ਸੀ ਕਰਵਾਇਆ । ਉਸ ਨੂੰ ਕਈ ਚੰਗੇ ਚੰਗੇ ਰਿਸ਼ਤੇ ਆਏ ਸਨ ਉਸ ਨੇ ਸਭ ਨੂੰ ਨਾਂਹ ਕਰ ਦਿੱਤੀ | ਆਪਣੇ ਯਾਰਾਂ ਮਿਤਰਾਂ ਨੂੰ ਆਖਿਆ ਕਰਦਾ ਸੀ ਕਿ ਉਹ ਵਿਆਹ ਵਿਚ ਯਕੀਨ ਹੀ ਨਹੀਂ ਸੀ ਰਖਦਾ ਤੇ ਔਰਤ ਕੋਈ ਲੋੜੀਂਦੀ ਮੈ ਨਹੀਂ ਸੀ ਜਿਸ ਬਿਨਾਂ ਮਰਦ ਦੀ ਗੁਜ਼ਰ ਨਹੀਂ ਸੀ ਹੋ ਸਕਦੀ । ਇਕ ਵਾਰੀ ਸਟਾਫ਼ ਮੀਟਿੰਗ ਹੋ ਰਹੀ ਸੀ, ਜਦ ਮੀਟਿੰਗ ਦਾ ਮਨੋਰਥ ਪੂਰਾ ਹੋ ਗਿਆ ਤਾਂ ਸਟਾਫ

੭੨