ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਬੱਚੇ ਸਵੇਰੇ ਉਠਦੇ ਨੇ ਤੇ ਸਭ ਨੂੰ ਹਥ ਜੋੜਕੇ ਨਮਸਤੇ ਆਖਦੇ ਨੇ '
'ਹੂੰ |'
‘ਫੇਰ ਘਰ ਦੇ ਮੰਦਰ ਵਾਲੇ ਕਮਰੇ ਵਿਚ ਜਾ ਕੇ ਕ੍ਰਿਸ਼ਨ ਮਹਾਰਾਜ ਤੇ ਰਾਮ ਚੰਦਰ ਜੀ ਮਹਾਰਾਜ ਦੀਆਂ ਮੂਰਤੀਆਂ ਨੂੰ ਮਥਾ ਟੇਕਦੇ ਨੇ । ਫੇਰ ਦਾਤਨ ਕੁਰਲਾ ਕਰ ਕੇ ਨਹਾ ਧੋ ਕੇ ਅਸੀਂ ਸਾਰੇ ਕੱਠੇ ਬੈਠ ਕੇ ਛਾਹ ਵੇਲਾ ਕਰਦੇ ਹਾਂ ।' ਉਸ ਨੇ ਮਾਨ ਨਾਲ ਸਿਰ ਚੁਕ ਕੇ ਬਗੀਚਾ ਸਿੰਘ ਵਲ ਵੇਖਿਆ । ਉਹ ਹਾਲੀ ਤਕ ਸੋਚੀ ਜਾਂ ਰਿਹਾ ਸੀ |
'ਬੱਚਿਆਂ ਨਾਲ ਮੈਂ ਛਾਹ ਵੇਲਾ ਕਰ ਤੇ ਲੈਣਾਂ ।' ਉਸ ਆਪਣਾ ਬਿਆਨ ਜਾਰੀ ਰਖਿਆ ।
'ਪਰ ਮੈਂ ਪਾਠ ਕਾਫ਼ੀ ਕਰਨਾ ਹੁੰਦੈ, ਇਸ ਲਈ ਛਾਹ ਵੇਲਾ ਖਾਣ ਵੇਲੇ ਮਨ ਖੁਸ਼ ਨਹੀਂ ਹੁੰਦਾ | ਬੱਚਿਆਂ ਨੂੰ ਸਕੂਲ ਭੇਜ ਕੇ ਮੈਂ ਗੀਤਾ ਫੜ ਲੈਂਦਾਂ ਤੇ ਕਾਫ਼ੀ ਚਰ ਉਹਦਾ ਪਾਠ ਕਰਦਾ ਰਹਿੰਦਾ ।'
'ਹੂੰ ' ਉਸ ਦੇ ਸਾਥੀ ਨੇ ਹੁੰਗਾਰਾ ਭਰਿਆ ।
'ਮੈਂ ਤੇ ਆਪਣੀ ਘਰ ਦੀ ਨੂੰ ਵੀ ਇਹ ਹੀ ਮਤ ਦੇਂਦਾ ਰਹਿਣਾ ਕਿ ਪ੍ਰਭੂ ਦਾ ਸਿਮਰਨ ਕਰਿਆ ਕਰੇ । ਸਦਾ ਸੱਚ ਬੋਲੇ ਤੇ ਜੋ ਮਿਲਦੈ ਸ਼ੁਕਰ ਕਰ ਕੇ ਖਾਏ |'
'ਜ਼ਨਾਨੀਆਂ ਤਾਂ ਅਗੇ ਹੀ ਇਹੋ ਜਿਹਾ ਜੀਉਣਾ ਲੋਚਦੀਆਂ ਰਹਿੰਦੀਆ ਨੇ '| ਬਗੀਚਾ ਸਿੰਘ ਨੇ ਉਸ ਦੇ ਬੋਲਾਂ ਦੀ ਪੁਸ਼ਟੀ ਕੀਤੀ ।
'ਮੈਂ ਧਰਮ ਦੀ ਤੇ ਨੇਕ ਕਮਾਈ ਕਰ ਕੇ ਖਾਣੀ ਤੇ ਬੱਚਿਆਂ ਨੂੰ ਤੇ ਮਾਪਿਆ ਨੂੰ ਖੁਆਣਾ | ਜ਼ਰੂਰੀ ਏ ਸਾਡੇ ਸਭਨਾਂ ਦੇ ਵਿਚਾਰ ਨੇਕ ਹੋਣ ।'
‘ਹਾਂ ਇਹ ਤੇ ਜ਼ਰੂਰੀ ਏ ।'
'ਬੇਈਮਾਨੀ, ਸਰਦਾਰ ਜੀ, ਮੈਂ ਕਰਨੀ ਚੰਗੀ ਨਹੀਂ ਸਮਝਦਾ | ਕਿਸੇ ਦਾ ਪੈਸਾ ਮਾਰਨਾ ਮੈਨੂੰ ਚੰਗਾ ਨਹੀਂ ਲਗਦਾ ਤੇ ਨਾ ਹੀ ਕਿਸੇ ਦਾ ਪੈਸਾ ਮਾਰਿਆ ਜਾ ਧੋਖਾ ਕੀਤਿਆਂ ਰੋਕੜਾਂ ਕੱਠੀਆਂ ਹੋਣੀਆਂ ਨੇ ।'
'ਬੇਈਮਾਨੀ ਜਾਂ ਧੋਖਾ ਕਰਨ ਨਾਲ ਕਦੇ ਆਦਮੀ ਦੀ ਪੂਰੀ ਨਹੀਂ ਪੈਂਦੀ |'
'ਦੁਨੀਆਂ ਵਿਚੋਂ ਹੋਰ ਲੈ ਕੀ ਜਾਣੇ ! ਅਗੇ ਜਾ ਕੇ ਆਪਣੇ ਅਮਲ ਹੀ ਕੰਮ

દૂર