ਇਹ ਸਫ਼ਾ ਪ੍ਰਮਾਣਿਤ ਹੈ

ਹੋਈ ਹੁੰਦੀ ਤੇ ਸਦਾ ਮੌਤ ਵਰਗੀ ਚੁਪ ਨਾਲ ਹੀ ਇਹ ਲੋਕ ਕੰਮ ਕਰਦੇ ਸਨ।

ਉਗਰਸੈਨ ਤੇ ਬਲਜੀਤ ਉਠੇ। ਉਗਰਸੈਣ ਨੇ ਆਪਣੇ ਕਮਰੇ ਵਿਚ ਜਾਣਾ ਸੀ। ਦੋਵੇਂ ਉਸ ਕਮਰੇ ਵਿਚੋਂ ਨਿਕਲੇ, ਕਮਰਾ ਨਿਕਲਦੇ ਹੀ ਉਹਨਾਂ ਨੂੰ ਐਲ. ਬੀ. ਐਫ. ਮਿਲਿਆ। ਉਗਰਸੈਣ ਨੇ ਉਸ ਨੂੰ ਸਲਾਮ ਕੀਤੀ ਤੇ ਬਲਜੀਤ ਨਾਲ ਉਸ ਦੀ ਮੁਲਾਕਾਤ ਕਰਵਾਈ ਤੇ ਉਸ ਬਾਬਤ ਐਲ. ਬੀ. ਐਫ. ਨੂੰ ਦਸਿਆ।

ਐਲ. ਬੀ. ਐਫ. ਬਲਜੀਤ ਨੂੰ ਮਿਲ ਕੇ ਬੜਾ ਖੁਸ਼ ਹੋਇਆ ਤੇ ਉਸ ਨੂੰ ਆਪਣੇ ਨਾਲ ਹੀ ਆਪਣੇ ਕਮਰੇ ਵਿਚ ਲੈ ਗਿਆ। ਉਗਰਸੈਣ ਆਪਣੇ ਕਮਰੇ ਵਿਚ ਚਲਾ ਗਿਆ।

'ਮੇਰਾ ਲੜਕਾ ਐਮ. ਏ. ਐਲ. ਐਲ. ਬੀ. ਕਠੀ ਕਰਨ ਅਲਾਹਬਾਦ ਗਿਆ ਹੋਇਆ ਹੈ।' ਐਲ. ਬੀ. ਐਫ. ਨੇ ਆਪਣੇ ਕਮਰੇ ਵਿਚ ਅਪੜ ਕੇ ਤੇ ਕੁਰਸੀ ਤੇ ਬੈਠਦੇ ਹੋਏ ਅਖਿਆ, 'ਵੱਡੀਆਂ ਪੜ੍ਹਾਈਆਂ ਬਿਨਾਂ ਕਿਸੇ ਦੀ ਸਰਪਰਸਤ ਦੇ ਨਹੀਂ ਹੁੰਦੀਆਂ। ਤੁਸੀਂ ਆਪਣੇ ਹੀ ਨਿਕਲ ਆਏ ਹੋ, ਕੀ ਮੇਰੇ ਮੁੰਡੇ ਦਾ ਖ਼ਿਆਲ ਰਖੋਗੇ।'

'ਕਿਉਂ ਨਹੀਂ, ਕਿਉਂ ਨਹੀਂ ਤੁਸੀਂ ਉਸਦਾ ਮੈਨੂੰ ਪਤਾ ਦਿਉ।

ਐਲ. ਬੀ. ਐਫ. ਨੇ ਉਸ ਨੂੰ ਪਤਾ ਲਿਖ ਦਿੱਤਾ, 'ਇਥੇ ਕਿਸ ਤਰ੍ਹਾਂ ਆਏ ਸਾਉ।'

'ਤੁਹਾਡੀ ਕਮੇਟੀ ਗੋਚਰੇ ਕੰਮ ਸਨ, ਉਹ ......।'

'ਕੀ?'

ਬਲਜੀਤ ਨੇ ਕੰਮ ਦਸਿਆ। ਉਸ ਨੇ ਉਹ ਕੰਮ ਤੁਰਤ ਹੀ ਕਰਵਾ ਦਿੱਤੇ।

“ਉਗਰਸੈਣ ਤੁਹਾਡਾ ਕਿਵੇਂ ਵਾਕਫ਼ ਹੈ?' ਉਸ ਨੇ ਪੁਛਿਆ।

'ਮੇਰੀ ਮਾਸੀ ਦਾ ਪੁੱਤਰ ਹੈ।'

'ਖਬ' ਉਹ ਕੁਝ ਸੋਚਦਾ ਬੋਲਿਆ, 'ਮੈਂ ਚਾਹੁਣਾ ਤੁਸੀਂ ਇਸ ਨੂੰ ਕੁਝ ਅਕਲ ਸਿਖਾਉ।'

“ਕਿਉਂ! ਕਿਉਂ!! ਕੀ ਗੱਲ ਹੈ?'

“ਮੈਂ ਇਥੋਂ ਦਾ ਇਕ ਉੱਘਾ ਵਕੀਲ ਹਾਂ, ਕਮੇਟੀ ਦੇ ਪਰਧਾਨ ਹਾਂ, ਮੇਰਾ ਨਾਂ ਰੌਸ਼ਨ ਲਾਲ ਬਖਸ਼ੀ ਹੈ, ਮੈਂ ਸਰਕਾਰੇ ਦਰਬਾਰੇ ਚੰਗੇ ਰਸੂਖ ਦਾ ਮਾਲਕ ਹਾਂ, ਪਰ ਉਗਰਸੈਣ ਨੇ ਮੇਰੀ ਚਿਹੜ ਐਲ. ਬੀ. ਐਫ. ਰੱਖੀ ਹੋਈ ਹੈ, ਉਹਨੂੰ ਸਮਝਾਓ, ਨਹੀਂ

੪੩