ਇਹ ਸਫ਼ਾ ਪ੍ਰਮਾਣਿਤ ਹੈ

'ਇਹ ਮੌਲਵੀ ਸਾਹਿਬ ਕਮੇਟੀ ਘਰ ਵਿਚ ਮੈਂਬਰਾਂ ਦੀ ਮਿਹਰਬਾਨੀ ਨਾਲ ਨੌਕਰ ਹੋ ਗਏ।' ਉਹ ਕਲਰਕ ਬੋਲਿਆ, ਪਰ ਆਪ ਨੇ ਕੋਈ ਇਮਤਿਹਾਨ ਵੀ ਪਾਸ ਨਹੀਂ ਸੀ ਕੀਤਾ ਹੋਇਆ। ਓਧਰੋਂ ਉਰਦੂ ਅਖਰਾਂ ਵਿਚ ਗਿਆਨੀ ਤੇ ਉਰਦੂ ਦੇ ਮੁਨਸ਼ੀ ਫਾਜ਼ਲ, ਅਦੀਬ ਤੇ ਆਲਮ ਦੇ ਪ੍ਰੀਖਿਆ ਸਾਰੀ ਦੁਨੀਆਂ ਪਾਸ ਕਰ ਰਹੀ ਸੀ। ਸੋ ਮੌਲਵੀ ਹੁਰਾਂ ਵੀ ਇਹਨਾਂ ਵਿਚੋਂ ਇਕ ਇਮਤਿਹਾਨ ਪਾਸ ਕਰ ਕੇ ਅੰਗਰੇਜ਼ੀ ਦੀ ਦਸਵੀਂ ਕਰਨ ਦਾ ਵਿਚਾਰ ਕੀਤਾ। ਇਹ ਸੋਚ ਕੇ ਇਹਨਾਂ ਨੇ ਗਿਆਨੀ ਉਰਦੂ ਅਖਰਾਂ ਦਾ ਇਮਤਿਹਾਨ ਦਿੱਤਾ, ਇਹਨਾਂ ਦੇ ਨਾਲ ਹੀ ਇਹਨਾਂ ਦੇ ਲੜਕੇ ਨੇ ਵੀ ਇਮਤਿਹਾਨ ਦਿੱਤਾ, ਦੋਹਾਂ ਦੇ ਪਰਚੇ ਚੰਗੇ ਹੋਏ। ਨਤੀਜਾ ਨਿਕਲਿਆ, ਮੁੰਡਾ ਪਾਸ ਹੋ ਗਿਆ, ਮੌਲਵੀ ਸਾਹਿਬ ਚਾਰੇ ਸ਼ਾਨੇ ਚਿਤ ਡਿੱਗੇ।'

ਇਸ ਗਲ ਦੇ ਸੁਣਦੇ ਸਾਰ ਹੀ ਮੌਲਵੀ ਸਾਹਿਬ ਦੇ ਖਿੜ ਕੰਵਲ ਮੁਖ ਤੇ ਫਿਰ ਗੜੇ ਮਾਰ ਹੋ ਗਈ। ਬਾਕੀ ਸਾਰੇ ਹਸ ਪਏ।

“ਹਾਂ ਜੀ ਅਗੋਂ?' ਬਲਜੀਤ ਨੇ ਸੁਆਦ ਲੈਂਦੇ ਹੋਏ ਆਖਿਆ।

'ਫਿਰ ਮੌਲਵੀ ਸਾਹਿਬ ਨੇ ਮੁਨਸ਼ੀ ਫਾਜ਼ਲ ਦੀ ਪ੍ਰੀਖਿਆ ਪਾਸ ਕਰਨ ਦਾ ਫੈਸਲਾ ਕੀਤਾ। ਇਮਤਿਹਾਨ ਦਿੱਤਾ, ਇਹਨਾਂ ਦੇ ਨਾਲ ਹੀ ਇਮਤਿਹਾਨ ਦਿੱਤਾ ਇਹਨਾਂ ਦੀ ਲੜਕੀ ਨੇ। ਪਰਚੇ ਦੋਹਾਂ ਨੇ ਬੜੇ ਚੰਗੇ ਕੀਤੇ, ਪਰ ਲੜਕੀ ਪਾਸ ਹੋ ਗਈ ਤੇ ਮੌਲਵੀ ਸਾਹਿਬ ਦਾ ਦੀਵਾ ਫਿਰ ਗੁਲ ਹੋ ਗਿਆ। ਹੁਣ ਮੌਲਵੀ ਸਾਹਿਬ ਨੇ ਖ਼ਾਰ ਖਾਧੀ।'

“ਠੀਕ ਹੈ, ਜਬੇ ਬਾਨ ਲਾਗੇ ਤਬੈ ਰੋਸ ਜਾਗੇ?' ਇਕ ਸਿੱਖ ਕਲਰਕ ਬੋਲਿਆ। 'ਮੌਲਵੀ ਸਾਹਿਬ ਨੇ ਅਦੀਬ ਆਲਮ ਦਾ ਪ੍ਰੀਖਿਆ ਦਿੱਤਾ ਪਰ ਇੰਝ ਜਾਪਦਾ ਸੀ, ਕਿ ਯੂਨੀਵਰਸਟੀ ਦੇ ਕਰਮਚਾਰੀਆਂ ਤੇ ਪ੍ਰੀਖਿਅਕਾਂ ਨੂੰ ਮੌਲਵੀ ਸਾਹਿਬ ਨਾਲ ਕੋਈ ਚਿੜ ਸੀ, ਉਹਨਾਂ ਨੇ ਮੌਲਵੀ ਸਾਹਿਬ ਨੂੰ ਫਿਰ ਵਿਹਲ ਕਰ ਦਿੱਤਾ।

'ਜ਼ਾਲਮ ਬੜੇ ਬਹਿਸ ਵਾਕਿਆਂ ਹੋਏ!' ਬਲਜੀਤ ਨੇ ਆਖਿਆ।

'ਪਰ ਸਾਡੇ ਮੌਲਵੀ ਸਾਹਿਬ ਕਦ ਹਿੰਮਤ ਹਾਰਨ ਵਾਲੇ ਸਨ, ਹਰ ਸਾਲ ਇਹ ਇਮਤਿਹਾਨਾਂ ਦੀ ਇਕ ਇਕ ਪੌੜੀ ਹੇਠਾਂ ਉਤਰਦੇ ਆਏ ਤੇ ਹੁਣ ਇਹਨਾਂ ਅਦੀਬ ਦੀ ਤਿਆਰੀ ਸ਼ੁਰੂ ਕਰ ਦਿੱਤੀ। ਇਹਨਾਂ ਫੈਸਲਾ ਕਰ ਲਿਆ ਸੀ ਕਿ ਜਾਂ ਯੂਨੀਵਰਸਿਟੀ

੪੨