ਇਹ ਸਫ਼ਾ ਪ੍ਰਮਾਣਿਤ ਹੈ

ਤੇ ਲਫਾਫਾ ਉਗਰਸੈਣ ਅਗੇ ਕਰਦਾ ਹੋਇਆ ਬੋਲਿਆ, 'ਦੋ ਆਨੇ'। ਉਸ ਦੇ ਵਤੀਰੇ ਤੋਂ ਇਹ ਪਰਤੱਖ ਹੋ ਰਿਹਾ ਸੀ ਕਿ ਉਹ ਉਗਰਸੈਣ ਨਾਲ ਛੇਤੀ ਤੋਂ ਛੇਤੀ ਗਲ ਬਾਤ ਮੁਕਾਉਣਾ ਚਾਹੁੰਦਾ ਸੀ।

ਉਸ ਨੇ ਲਫ਼ਾਫ਼ਾ ਫੜ ਕੇ ਦੋ ਆਨੇ ਦਿੱਤੇ ਤੇ ਇਹ ਆਖ ਕੇ, 'ਲੈ ਭਈ ਐਨ. ਟੀ. ਚਲਣੇ ਆਂ।'

ਐਨ. ਟੀ. ਹੱਸ ਪਿਆ। ਬਲਜੀਤ ਨੇ ਸੋਚਿਆ, ਦੁਕਾਨਦਾਰ ਦਾ ਨਾਂ ਐਨ. ਟੀ. ਅੱਖਰਾਂ ਨਾਲ ਬਣਦਾ ਹੋਵੇਗਾ।

ਦੁਕਾਨ ਤੋਂ ਉਤਰ ਕੇ ਉਗਰਸੈਣ ਬਲਜੀਤ ਵਲ ਵੇਖ ਕੇ ਹੱਸ ਪਿਆ। ਉਸ ਦੀ ਮੁਸਕਟੀ ਜੇਤੂ ਆਦਮੀਆਂ ਵਾਲੀ ਸੀ, ਚਿਹਰੇ ਦੇ ਭਾਵ ਇੰਝ ਪ੍ਰਤੀਤ ਹੋ ਰਹੇ ਸਨ, ਜਿਵੇਂ ਉਸ ਨੇ ਆਪਣੇ ਸ਼ਤਰੂ ਤੇ ਭਾਰੀ ਵਿਜੇ ਪ੍ਰਾਪਤ ਕੀਤੀ ਹੁੰਦੀ ਹੈ। ਉਸ ਦੇ ਚਿਹਰੇ ਤੇ ਖੁਸ਼ੀ ਤੇ ਜਿੱਤ ਦੇ ਚਿੰਨ੍ਹ ਵੇਖ ਕੇ ਬਲਜੀਤ ਨੇ ਉਸ ਨੂੰ ਪੁਛਿਆ, 'ਭਰਾ ਜੀ, ਐਨ. ਟੀ. ਕੀ ਹੋਇਆ।'

'ਇਹ ਦੁਕਾਨਦਾਰ ਬੜਾ ਸ਼ਰਾਰਤੀ ਹੈ, ਹਰੇਕ ਨਾਲ ਹਰੇਕ ਮੌਕਿਆ ਤੇ ਸ਼ਰਾਰਤ ਕਰਦਾ ਹੈ, ਇਸ ਲਈ ਯਾਰਾਂ ਨੇ ਇਸ ਦਾ ਨਾਮ ਐਨ. ਟੀ. ਰਖ ਦਿੱਤਾ ਹੋਇਆ ਹੈ।'

'ਐਨ. ਟੀ. ਦਾ ਭਾਵ ਕੀ ਹੈ?'

'ਨਾ...ਟੀ ਤੇ ਜਦ ਇਸ ਨੂੰ ਇਸ ਨਾਂ ਨਾਲ ਇਸ ਦੇ ਗਾਹਕਾਂ ਸਾਹਮਣੇ ਸਦੀਏ, ਤਾਂ ਇਹ ਚਿੜ ਜਾਂਦਾ ਹੈ, ਪਰ ਬੇਵਕੂਫ਼ ਹੈ, ਚਿੜਨ ਦਾ ਕੋਈ ਲਾਭ ਨਹੀਂ।

ਚਿੜਨ ਦਾ ਕੋਈ ਲਾਭ ਨਹੀਂ ਸੀ। ਠੀਕ! ਇਕ ਆਦਮੀ ਦੀ ਹੋਰਨਾਂ ਸਾਮ੍ਹਣੇ ਪਾਨਪਤ ਲੱਥ ਜਾਵੇ ਤੇ ਉਸ ਨੂੰ ਬੋਲਣ ਦਾ ਵੀ ਅਧਿਕਾਰ ਨਾ ਹੋਵੇ। ਇਹ ਤਾਂ ਉਸੇ ਪ੍ਰਕਾਰ ਸੀ, ਕਿ ਕਿਸੇ ਨੂੰ ਸੂਈ ਚੋਭੀ ਜਾਵੇ, ਤੇ ਸੂਈ ਚੁਭਣ ਵਾਲਾ 'ਸੀ’ ਕਰਨ ਦਾ ਵੀ ਅਧਿਕਾਰ ਨਾ ਰਖਦਾ ਹੋਵੇ।

ਇਹ ਗੱਲਾਂ ਕਰਦੇ ਉਹ ਦਫ਼ਤਰ ਅਪੜ ਗਏ। ਦਫ਼ਤਰ ਅਪੜ ਕੇ ਉਗਰਸੈਣ ਬਲਜੀਤ ਨੂੰ ਉਸ ਕਲਰਕ ਕੋਲ ਲੈ ਗਿਆ ਜਿਸ ਨਾਲ ਬਲਜੀਤ ਨੂੰ ਕੰਮ ਸੀ।

‘ਮੌਲਵੀ ਸਾਹਿਬ, ਅਦਾਬ ਅਰਜ਼।’ ਉਗਰਸੈਣ ਨੇ ਉਸ ਕਲਰਕ ਨੂੰ ਬੰਦਗੀ</poem>

੩੯