ਇਹ ਸਫ਼ਾ ਪ੍ਰਮਾਣਿਤ ਹੈ

ਕਰਦੇ ਇਵੇਂ ਦਿਨ ਬਤੀਤ ਕਰੀ ਜਾ ਰਹੇ ਸਾਂ। ਕਈ ਵਾਰੀ ਪਿਆਰ ਕਰਦੇ ਕਰਦੇ ਉਪਕਾਰ ਸਹਿਜ ਸੁਭਾ ਹੀ ਆਖ ਦੇਂਦੀ, “ਮੈਂ ਫੈਸਲਾ ਕਰ ਲਿਐ ਕਿ ਤੁਹਾਡੇ ਨਾਲ ਕੋਈ ਸੰਬੰਧ ਨਾ ਰਖਾਂ!” ਇਹ ਗਲ ਜਿਥੇ ਮੈਨੂੰ ਸਵਾਸ ਹੀਨ ਕਰ ਦੇਦੀ, ਉਥੇ ਉਸ ਦੇ ਚਿਹਰੇ ਤੇ ਖੁਸ਼ੀ ਦੇ ਚਿੰਨ ਪ੍ਰਤੱਖ ਨਜ਼ਰ ਆਉਣ ਲਗ ਪੈਂਦੇ। ਮੈਂ ਉਸ ਦੀ ਗੱਲ ਨੂੰ ਕਈ ਵਾਰੀ ਪਪੋਲਣ ਦੀ ਕੋਸ਼ਿਸ਼ ਕਰਦਾ, ਪਰ ਅਗਲੇ ਪਲਕ ਹੀ ਉਹ ਮੈਨੂੰ ਆਪਣੀਆਂ ਬਾਹੀਆਂ ਵਿਚ ਜਕੜ ਕੇ ਜਦੋ ਪਿਆਰ ਦੇਂਦੀ ਮੈਂ ਸੰਤੁਸ਼ਟ ਹੋ ਜਾਂਦਾ। ਦਿਲ ਵਿਚ ਵਿਚਾਰਦਾ ਕਿ ਸ਼ਾਇਦ ਮੇਰਾ ਪਰਤਾਵਾ ਲੈ ਰਹੀ ਹੈ ਪਰ ਉਸ ਦੇ ਪਿਛੋਂ ਕੀਤੇ ਪਿਆਰ ਪਹਿਲੀ ਕੀਤੀ ਗਲ ਦਾ ਪ੍ਰਭਾਵ ਮੇਰੇ ਮਨ ਤੋਂ ਸਹਿਜੇ ਹੀ ਲਾਹ ਦੇਦੇ। ਇਸ ਪ੍ਰਕਾਰ ਇਕ ਦੂਜੇ ਦੇ ਪਿਆਰ ਵਿਚ ਖੀਵਾ ਹੋ ਕੇ ਗੁਆਚਿਆਂ ਨੂੰ ਚਾਰ ਮਹੀਨੇ ਹੋ ਗਏ।

ਆਦਮੀ ਦਾ ਜੀਵਨ ਬੜੀ ਤੇਜ਼ੀ ਨਾਲ ਬਦਲਦਾ ਹੈ। ਬਿਧਨਾਂ ਦੇਵੀ ਜੋ ਲੇਖ ਕਿਸੇ ਦੇ ਜੰਮਣ ਵੇਲੇ ਲਿਖ ਦੇਂਦੀ ਹੈ, ਉਹ ਅਵਸ਼ ਹੋ ਕੇ ਰਹਿੰਦੇ ਹਨ। ਹੋਣੀ ਨਹੀਂ ਟਲਦੀ, ਪੀਰਾਂ, ਪੈਗੰਬਰਾਂ, ਦੇਵੀ ਦੇਵਤਿਆਂ ਤੇ ਆ ਕੇ ਰਹਿੰਦੀ ਹੈ, ਫਿਰ ਬੰਦਾ ਕਿਸ ਦਾ ਪਨਿਹਾਰ ਹੈ। ਅਜ ਤੋਂ ਅਠ ਸਾਲ ਪਹਿਲਾਂ ਮੈਨੂੰ ਇਕ ਭਲੇ ਪੁਰਸ਼ ਨੇ ਚਿਤਾਵਨੀ ਦਿਤੀ ਸੀ ਕਿ ਮੈਂ ਨੌਕਰੀ ਛੱਡ ਕੇ ਅਠ ਸਾਲ ਪਿੱਛੋਂ ਵਪਾਰ ਵਲ ਲਗਾ। ਸੋ ਹੁਣ ਉਹ ਵੇਲਾ ਆ ਗਿਆ ਜਾਪਦਾ ਸੀ। ਮੇਰੀ ਨਵੇਂ ਅਫਸਰ ਨਾਲ ਸਦਾ ਖੁੜਬਾ ਖੁੜਬੀ ਰਹਿੰਦੀ ਸੀ। ਜਦ ਦਾ ਉਹ ਅਫਸਰ ਬਣਿਆ ਸੀ, ਮੇਰੇ ਤੇ ਉਸ ਦੀ "ਮਿਹਰ" ਦੀ ਨਜ਼ਰ ਹੋਣੀ ਸ਼ੁਰੂ ਹੋ ਗਈ ਸੀ। ਜਿਵੇਂ ਊਠ ਆਪਣੀ ਖੋਰ ਦਿਲ ਵਿਚੋਂ ਨਹੀਂ ਕਢ ਸਕਦਾ, ਉਵੇਂ ਹੀ ਇਸ ਆਦਮੀ ਨੇ ਪੁਰਾਣੀਆਂ ਗਲਾਂ ਦਾ ਬਦਲਾ ਮੈਥੋਂ ਲੈਣਾ ਸ਼ੁਰੂ ਕਰ ਦਿਤਾ। ਪੁਰਾਣੇ ਅਫਸਰ ਦੇ ਵੇਲੇ ਇਸ ਦੇ ਤੇ ਮੇਰੇ ਵਿਚਕਾਰ ਕੁਝ ਗਲਾਂ ਹੋਈਆਂ ਸਨ, ਜਿਨ੍ਹਾਂ ਦਾ ਬਦਲਾ ਇਹ ਭਲਾ ਆਦਮੀ ਉਦੋਂ ਲੈ ਨਹੀਂ ਸੀ ਸਕਦਾ ਤੇ ਹੁਣ ਵੇਲਾ ਇਸ ਦੇ ਹਥ ਆਇਆ ਸੀ, ਸੋ ਮੇਰੇ ਤੇ ਦੁੂਸ਼ਣ ਲਗਣੇ ਸ਼ੁਰੂ ਹੋ ਗਏ। ਇਹ ਸਮਝ ਕੇ ਕਿ ਚਿਤਾਵਨੀ ਵੀ ਵੇਲਾ ਆ ਗਿਆ ਹੈ, ਮੈਂ ਰਬ ਦੇ ਰੰਗ ਵੇਖਣ ਲਗਾ। ਆਪਸ ਦੀ ਜ਼ਿਦ ਬਾਜ਼ੀ ਵਧ ਗਈ। ਝਗੜੇ ਵਧੇਰੇ ਰਹਿਣੇ ਸ਼ੁਰੂ ਹੋ ਗਏ। ਅਖੀਰ ਤੇ ਆਟਾ ਗੁੰਨਦੀ ਹਿਲਦੀ ਕਿਉਂ ਹੈ ਵਾਲੀ ਗਲ ਵਾਪਰਣ ਲਗੀ। ਨਿਤ ਦੀ ਕੜ ਕੜ ਮੁਕਾਣ ਦੀ ਖਾਤਰ ਮੈਂ ਨੌਕਰੀ ਤੋਂ ਅਸਤੀਫਾ

੩੧