ਇਹ ਸਫ਼ਾ ਪ੍ਰਮਾਣਿਤ ਹੈ

ਦੇ ਅਗੇ ਇਕ ਬੰਦ ਲਫਾਫਾ ਰੱਖਿਆ,ਦੋ ਹਜ਼ਾਰ ਏ, ਅਗੋ ਤੋਂ ਚਾਰ ਸਾਲ ਪਹਿਲਾਂ ਵਾਲਾ ਹਿਸਾਬ ਚਲੇਗਾ।

“ਨਹੀਂ, ਮੈਂ ਕੋਈ ਹਿਸਾਬ ਨਹੀਂ ਚਲਾਣਾ,ਮੈਂ ਕੁਝ ਨਹੀਂ ਲੈਣਾ,“ਤੁਸੀਂ ਨਾ ਲਓ,ਮੈਂ ਬੀਬੀ ਜੀ ਨੂੰ ਦੇ ਜਾਂਦਾ ਹਾਂ। ਤੁਹਾਡੇ ਅਸੂਲ ਵੀ ਪਕੇ ਰਹੇ .........”

“ਮੈਨੂੰ ਇਹ ਗੱਲ ਨਹੀਂ ਮਨਜ਼ੂਰ ......।"

"ਤੁਸੀਂ ਬੀਬੀ ਜੀ ਨੂੰ ਵਾਜ ਤੇ ਮਾਰੋ......।”

"ਨਹੀਂ ਮੈਂ ......ਉਸ ਦੀ ਗਲ ਸੰਘ ਵਿਚ ਹੀ ਅਟਕ ਗਈ।

“ਗੌਰਮਿੰਟ ਕਈ ਤਰੀਕਿਆਂ ਨਾਲ ਰਿਸ਼ਵਤ ਲੈਣ ਵਾਲਿਆਂ ਨੂੰ ਫੜ ਰਹੀ ਹੈ",

"ਮੇਰੇ ਤੇ ਤੁਸੀਂ ਕਿਸੇ ਪ੍ਰਕਾਰ ਦਾ ਸ਼ੱਕ ਨਾ ਕਰੋ.......। ਤੁਹਾਡੀ ਸਾਡੀ ਤਾਂ ਸਾਂਝੀ ਗਲ ਹੋਈ। ਤੁਸੀਂ ਬੀਬੀ ਜੀ ਨੂੰ ਜ਼ਰਾ ਸਦ ਦਿਓ,ਮੈਂ ਤੇ ਤੁਸੀਂ ਇਕ ਘਰ ਦੇ ਜੀਅ ਹੋਏ, ਫਿਰ ਡਰ ਕਿਹਾ”

"ਤੁਸੀਂ ਕੀ ਚਾਹੁੰਦੇ ਹੋ ਕਿ ਮੈਂ......।”

"ਕੇਵਲ ਅਜ ਟੈਂਡਰ ਖੋਹਲ ਕੇ ਮੈਨੂੰ ਸਭ ਦੇ ਰੋਟ ਦੇ ਦੇਣੇ,ਮੈਂ ਫਿਰ ਆਪਣੇ ਰੇਟ ਵੇਖ ਕੇ ਭਰ ਲਵਾਂਗਾ........।"

"ਮੈਂ ਇਹ ਕੰਮ ਨਹੀਂ ਕਰਨਾ’ ਉਹ ਉਠਦਾ ਹੋਇਆ ਬੋਲਿਆ,"ਮੈਂ .........।

"ਤੁਸੀਂ ਬੀਬੀ ਜੀ ਨੂੰ ਭੇਜੋ । ਮਾਂ ਸਾਰਾ ਕੰਮ ਠੀਕ ਕਰ ਲਾਂਗਾ ......।"

ਰਾਮ ਪਿਆਰੀ ਅੰਦਰ ਆ ਗਈ। ਉਹ ਬਾਹਰ ਹੀ ਰਹਿ ਗਿਆ।

"ਬੀਬੀ ਜੀ, ਇਹ ਲਫਾਫਾ ਰਖ ਲਓ। ਬਾਊ ਜੀ ਕੁਝ ਡਰ ਗਏ ਨੇ ਅਸੀਂ ਤਾਂ ਉਹਨਾਂ ਦੇ ਪੁਰਾਣੇ ਸੇਵਕ ਹੋਏ .........।”

“ਉਹ ਡਰਦੇ ਨੇ..........।”

"ਡਰਨ ਵਾਲੀ ਕਿਹੜੀ ਗਲ ਹੈ ਜੀ, ਉਹਨਾਂ ਦਾ ਤੇ ਸਾਡਾ ਪਰਦਾ ਸਾਂਝਾ

੧੭