ਇਹ ਸਫ਼ਾ ਪ੍ਰਮਾਣਿਤ ਹੈ

ਅਸੂਲ ਬਣਾ ਕੇ ਉਹਨਾਂ ਤੇ ਹਿਮਾਲਾ ਵਾਂਗ ਅਤੇ ਰਹਿਣਾ ਕੀ ਅਰਥ ਰਖਦਾ ਸੀ । ਉਸ ਨੂੰ ਭਾਸ ਰਿਹਾ ਸੀ ਕਿ ਉਸ ਦੇ ਅਸੂਲ ਸਭ ਗ਼ਲਤ ਸਨ । ਇਹ ਕੇਵਲ ਉਹ ਆਪਣੇ ਤੇ, ਆਪਣੇ ਬੀਵੀ ਬੱਚਿਆਂ ਤੇ ਜ਼ੁਲਮ ਕਰ ਰਿਹਾ ਸੀ । ਉਹ ਨੂੰ ਐਸ਼ ਮਿਲ ਸਕਦੀ ਸੀ, ਆਰਾਮ fਮਿਲ ਸਕਦਾ ਸੀ । ਪਰ ਜਾਨ ਬੁਝ ਕੇ ਉਹ ਐਸ਼ ਆਰਾਮ ਤੋਂ ਨਾਬਰ ਹੋ ਰਿਹਾ ਸੀ । ਬੀਵੀ ਬੱਚਿਆਂ ਵਲ ਉਸ ਦੀ ਕੋਈ ਜ਼ਿਮੇਵਾਰੀ ਸੀ । ਉਹ ਇਹ ਜ਼ਿਮੇਂਵਾਰੀ ਨੂੰ ਪੂਰਾ ਕਰਨ ਤੋਂ ਕੰਨੀ ਕਤਰਾ ਰਿਹਾ ਸੀ ।

ਉਸ ਨੂੰ ਰਾਮ ਪਿਆਰੀ ਦੀ ਗੱਲ ਯਾਦ ਆਈ, ਉਸ ਆਖਿਆ ਸੀ ਕਿ ਅਨੇਕਾਂ ਰਿਸ਼ਵਤ ਲੈਣ ਵਾਲੇ ਸਚੇ ਸਨ ਪਰ ਉਹ ਕਲਾ ਰਿਸ਼ਵਤ ਨਾ ਲੈਣ ਵਾਲਾ ਗ਼ਲਤ ਸੀ ! ਉਹ ਰਾਮ ਪਿਆਰੀ ਦੀ ਇਸ ਗੱਲ ਨਾਲ ਸਹਿਮਤ ਨਹੀਂ ਸੀ । ਉਹ ਸੋਚਦਾ ਕਿ ਸਾਰੇ ਚੋਰੀ ਕਰਨ ਤਾਂ ਉਹ ਵੀ ਕਰੇ। ਰਾਮ ਪਿਆਰੀ ਦਾ ਮਤਲਬ ਤਾਂ ਇਹ ਸੀ ਨਾ.........।

ਪਰ ਬੱਚਿਆਂ ਦਾ ਨਿਜੀ ਲੋੜਾਂ ਤੋਂ ਵਾਂਜਿਆ ਰਹਿਣਾ ਵੀ ਤਾਂ ਕਾਫੀ ਹੱਦ ਤਕ ਦੁਖਦਾਈ ਸੀ । ਉਪਰੋਂ ਰਾਮ ਪਿਆਰੀ ਦੇ ਅਥਰੂ ।

ਕਲ੍ਹ ਪੰਦਰਾਂ ਅਗਸਤ ਸੀ । ਭਾਰਤ ਦੀ ਆਜ਼ਾਦੀ ਦਿਵਸ । ਉਹ ਸੋਚਦਾ ਰਿਹਾ ਕਿ ਚਾਰ ਸਾਲ ਪਹਿਲਾਂ ਦਾ ਬਣਾਇਆ ਅਸੂਲ ਕੀ ਉਹ ਭੰਗ ਕਰ ਦੇਵੇ | ਪਰ ਕੀ ਉਹ ਗੌਰਮਿੰਟ ਨਾਲ ਧਰੋ ਕਰੇ । ਗੌਰਮਿੰਟ ! ਊਂਹ !! ਕੀ ਇਹ ਗੌਰਮਿੰਟ ਦਾ ਫਰਜ਼ ਨਹੀਂ ਸੀ ਕਿ ਉਸ ਦੀਆਂ ਲੋੜਾਂ ਪੂਰੀਆਂ ਕਰਨ ਜੋਗੇ ਉਸ ਨੂੰ ਤਨਖਾਹ ਦੇਵੇ ! ਕੀ ਇਹ ਗੌਰਮਿੰਟ ਦਾ ਮੁੱਖ ਮੰਤਵ ਨਹੀਂ ਸੀ ਕਿ ਉਹ ਜਨਤਾ ਦੇ ਆਰਾਮ ਦਾ ਪੂਰਾ ਖਿਆਲ ਰਖੋ ! ਜੇ ਕਰ ਇਨਸਾਨ ਦੀਆਂ ਲੋੜਾਂ ਪੂਰੀਆਂ ਹੋ ਜਾਨ ਤਾਂ ਉਸ ਨੂੰ ਮੰਦੇ ਕੰਮ ਕਰਨ ਦੀ ਲੋੜ ਹੀ ਕੀ ਹੈ ? ਜੇ ਕਰ ਪਰਜਾ ਨੂੰ ਰੋਟੀ ਕਪੜੇ ਦੀ ਫਿਕਰ ਹੀ ਪਈ ਰਹੇ ਤਾਂ ਉਹ ਮੁਲਕ ਦੀ ਉੱਨਤੀ ਤੇ ਭਲੇ ਲਈ ਸਬੀਲਾਂ ਕਿਵੇਂ ਸੋਚ ਸਕਦੀ ਹੈ । ਉਹ ਇਹਨਾਂ ਵਹਿਣਾਂ ਵਿਚ ਰੁੜਦਾ ਗਿਆ।

ਰਾਮ ਪਿਆਰੀ ਨੇ ਆ ਕੇ ਉਸ ਨੂੰ ਹਲੂਣਿਆ, ਮੈਂ ਆਖਿਆ ਜੀ “ਕੀ ਸਚ ਰਹੋ ਹੋ, ਬਾਹਰ ਕੋਈ ਬੁਲਦਾ ਜੇ । ਉਹ ਅਬੜ-ਵਾਇਆ ਉਠਿਆ ਤੇ ਆਪਣੀ ਹਾਲਤ ਵੇਖ ਕੇ ਬੋਲਿਆ, “ਮੈਂ ਕਪੜੇ ਪਾ ਲਵਾਂ, ਤੂੰ ਜ਼ਰਾ ਉਸ ਨੂੰ ਅੰਦਰ ਭੇਜ ਦੇ ।

੧੫