ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

'ਜੇ ਇਹਨਾਂ ਸੁਖਿਆਰੇ ਰਹਿਣਾ ਸੀ, ਤਾਂ ਇਹ ਧਾੜ ਨਹੀਂ ਸੀ ਜੰਮਣੀ, ਕੰਮ ਸੇ ਕੰਮ ਮੇਰੀ ਜਾਨ ਵੀ ਤਾਂ ਸੌਖੀ ਰਹਿੰਦੀ । ਇਹ ਖਸਮਾਂ ਖਾਣੇ, ਮੇਰੇ ਸੀਰਮੇ ਪੀਣ ਵਾਸਤੇ ......ਤੇ ਰਾਮ ਪਿਆਰੀ ਗਲ ਖਤਮ ਕਰਨ ਤੋਂ ਪਹਿਲਾਂ ਹੀ ਰੋਣ ਲਗ ਪਈ ਸੀ । ਰੋਂਦੀ ਰੋਂਦੀ ਆਖੀ ਗਈ, ਹਰੇਕ ਨੇ ਕੋਈ ਨਾ ਕੋਈ ਆਮਦਨ ਦਾ ਵਸੀਲਾ ਬਣਾਇਆ ਹੋਇਐ, ਕੋਈ ਘੜੀਆਂ ਬਣਾ ਕੇ ਆਮਦਨ ਵਧਾ ਲੈਂਦੇ, ਕੋਈ ਲੋਕਾਂ ਨੂੰ ਕਈ ਪੁਕਾਰ ਦੇ ਲਾਭ ਪੁਚਾ ਕੇ ਸੁਖ ਦੀ ਰੋਟੀ ਖਾਂਦੇ, ਪਰ ਮੇਰੇ ਲਈ ... ..

'ਪਰ ਰਾਮ ਪਿਆਰੀ ਇਸ ਵਿਚ ਨਾਰਾਜ਼ ਹੋਣ ਦੀ ਕੀ ਗਲ ਹੈ, ਉਨ੍ਹਾਂ ਨੇ ਜੀਵਨ ਉਦੇਸ਼ ਕੋਈ ਹੋਰ ਬਣਾਇਆ ਹੋਇਆ ਹੈ। ਪਰ ਮੈਂ ਜੀਵਨ ਦੇ ਕੁਝ ਹੋਰ ਅਸੂਲ ਬਣਾਏ ਹੋਏ ਨੇ ......।'

‘ਚੁਲ ਵਿਚ ਪੈਣ ਤੁਹਾਡੇ ਅਸੂਲ, ਤੁਹਾਡੇ ਅਸੂਲਾਂ ਨੇ ਤਾਂ ਸਾਡਾ ਬੇੜਾ ਗ਼ਰਕ ਤੇ । ਸਿਰ ਤੇ ਚੁੱਕੀ ਫਿਰੋ ਇਹਨਾਂ ਅਸੂਲਾਂ ਨੂੰ ਤੇ ਸਾਨੂੰ ਅਫੀਮ ਦਾ ਮਾਵਾ ਖੁਆ ਕੇ ਸੁਆ ਦਿਓ, ਤਾਂ ਜੋ ਫੇਰ ਤੁਹਾਨੂੰ ਕਦੇ ਤੰਗ ਨਾ ਕਰ ਸਕੀਏ...... ਇਹ ਗਲਾਂ ਕਰਦੀ ਉਹਦੀ ਭੁੱਬ ਨਿਕਲ ਗਈ।

ਇਹ ਗਲਾਂ ਸੋਚਦਿਆਂ ਉਸ ਦਾ ਹਉਕਾ ਨਿਕਲ ਗਿਆ ਤੇ ਸੁਤੇ ਸਿਧ ਉਹ ਬੁੜਬੁੜਾਇਆ, “ਰਾਮ ਪਿਆਰੀ ਮੈਨੂੰ ਕਦੇ ਨਾ ਸਮਝ ਸਕੀ।'

ਫਿਰ ਉਸ ਨੂੰ ਆਪਣੇ ਆਪ ਹੀ ਖ਼ਿਆਲ ਆਇਆ, ਆਖ਼ਰ ਪਤੀ ਕਿਉਂ ਆਪਣੀ ਪਤਨੀ ਲਈ ਸਦਾ ਇਕ ਪਹੇਲੀ ਬਣਿਆ ਰਹੇ । ਕਿਉਂ ਨਾ ਦੋਵੇਂ ਧਿਰਾਂ ਇਕ ਦੂਜੇ ਨੂੰ ਸਮਝ ਸਮਝਾ ਲੈਣ ! ਪਤੀ ਪਤਨੀ ਨੂੰ ਜੀਵਨ ਗੁਜ਼ਰਾਨ ਲਈ ਆਖਰ ਕੁਝ ਨਾ ਕੁਝ ਸਮਝੌਤਾ ਕਰਨਾ ਹੀ ਪੈਂਦਾ ਹੈ ।

ਐਫ. ਏ. ਪਾਸ ਕਰਦੇ ਸਾਰ ਹੀ ਉਹ ਰੇਲ ਵਿਚ ਬਾਉ ਭਰਤੀ ਹੋ ਗਿਆ। ਉਸ ਦਾ ਜੀਅ ਹਾਲੀ ਹੋਰ ਪਣ ਨੂੰ ਕਰਦਾ ਸੀ, ਪਰ ਇਹ ਸੋਚ ਕੇ ਕਿ ਵਧੇਰੇ ਪੜ ਕੇ ਵੀ ਨੌਕਰੀ ਦੀ ਭਾਲ ਕਰਨੀ ਹੀ ਹੈ, ਉਹ ਨੌਕਰ ਹੋ ਗਿਆ। ਪਿਤਾ ਦੇ ਰਖ ਨਾਲ ਉਸ ਨੂੰ ਨੌਕਰੀ ਘਰ ਹੀ ਮਿਲ ਗਈ । ਤੀਹ ਰੁਪਏ ਮਹੀਨੇ ਦੀ ਤਨਖਾਹ ਸੀ। ਦੋ ਸਾਲ ਨੌਕਰੀ ਕਰਨ ਪਿਛੋਂ ਉਸ ਦੀ ਤਨਖਾਹ ਪੈਂਤੀ ਰੁਪਏ ਹੈ ਗਈ । ਵਰੇ ਦੀ ਢਾਈ ਰੁੱਪਯੇ ਤਰੱਕੀ ਤੇ ਉਸ ਪੰਜਾਹ ਰੁਪਏ ਤਕ ਅਪੜਨਾ ਸੀ ।

૧૨