ਪੰਨਾ:ਹਾਏ ਕੁਰਸੀ.pdf/123

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹਨਾਂ ਅੱਠਾਂ ਮਹੀਨਿਆਂ ਵਿਚ ਉਸ ਨੇ ਬਦਮਾਸ਼ੀ ਨੂੰ ਜੜ੍ਹੋਂ ਪੁਟ ਕੇ ਰੱਖ ਦਿੱਤਾ ਸੀ । ਉਸ ਦੇ ਆਉਣ ਤੋਂ ਪਹਿਲਾਂ ਇਥੇ ਜੂਆ, ਸ਼ਰਾਬਨੋਸ਼ੀ, ਚੋਰੀ, ਡਾਕਾ ਤੇ ਜ਼ਨਾਹਕਾਰੀ ਆਮ ਸੀ । ਇਥੋਂ ਦੀ ਪੁਲਸ ਸਾਰੀ ਦੀ ਸਾਰੀ ਵਿਗੜੀ ਹੋਈ ਸੀ ਤੇ ਪੁਲਮ ਦਾ ਸਿਰਤਾਜ ਪੀਟਰ ਫ਼ਜ਼ਲ ਹੁਸੈਨ ਆਪ ਸਾਰੇ ਕੰਮ ਕਰਵਾਉਂਦਾ ਸੀ । ਇਹਨਾਂ ਕੰਮਾਂ ਵਿਦ ਪੀਟਰ ਨੂੰ ਜਿਥੇ ਰਿਸ਼ਵਤ ਤੇ ਜੂਏ ਦੇ ਰੁਪਏ ਮਿਲਦੇ, ਉਥੇ ਐਸ਼ ਪਰੱਸਤੀ ਦਾ ਵੀ ਪੂਰਾ ਪੂਰਾ ਮੌਕਾ ਮਿਲਦਾ । ਸਿਵਲ ਦੇ ਸਾਰੇ ਅਫ਼ਸਰ ਉਸ ਦੇ ਨਾਲ ਸਨ । ਉਹ ਭਲੀ ਪ੍ਰਕਾਰ ਜਾਣਦੇ ਸਨ ਕਿ ਪੁਲਸ ਵਾਲੇ ਕੀ ਕੁਝ ਕਰ ਸਕਦੇ ਹਨ । ਫਿਰ ਕਈ ਤਾਂ ਪੀਟਰ ਦੀ ਸੱਜੀ ਬਾਂਹ ਸਨ । ਬਾਕੀ ਦਿਆਂ ਨੂੰ ਰਿਸ਼ਵਤ ਵਜੋਂ ਫ਼ਜ਼ਲ ਹੁਸੈਨ ਕਾਫ਼ੀ ਆਮਦਨ ਕਰਵਾ ਦੇਂਦਾ ਸੀ । ਸੋ ਕੋਈ ਨਾ ਕੁਸਕਦਾ । ਤੇਲ ਤ੍ਰਾਮਾਂ ਤੇ ਹੁਸਨ ਜੋਬਨ ਸਭ ਦੀ ਰਛਿਆ ਕਰਦਾ ਹੈ । ਇਹਨਾਂ ਸਾਰੀਆਂ ਗੱਲਾਂ ਨੂੰ ਜਾਣ ਕੇ ਨਿਰਮਲ ਨੂੰ ਅਸਿਸਟੈਂਟ ਕਪਤਾਨ ਦੇ ਔਹਦੇ ਤੇ ਇਸ ਇਲਾਕੇ ਵਿਚ ਲਾਇਆ ਗਿਆ । ਨਿਰਮਲ ਨੇ ਆਉਂਦੇ ਸਾਰ ਹੀ ਕਈ ਹਵਾਲਦਾਰਾਂ ਨੂੰ ਸਿਪਾਹੀ ਬਣਾਇਆ, ਕਈ ਸਿਪਾਹੀਆ ਤੇ ਹੋਰਨਾਂ ਨੂੰ ਨੌਕਰੀਓਂ ਜਵਾਬ ਦਿੱਤਾ | ਥਾਣੇਦਾਰਾਂ ਨੂੰ ਹਵਾਲਦਾਰ ਬਣਾ ਕੇ ਹੋਰਨਾਂ ਇਲਾਕਿਆਂ ਵਿਚ ਭੇਜ ਦਿੱਤਾ | ਕਈ ਬਦਮਾਸ਼ਾਂ ਤੇ ਮੁਕਦਮੇ ਚਲਵਾਏ ਤੇ ਕਈਆਂ ਨੂੰ ਐਵੇਂ ਹੀ ਜੇਲ੍ਹ ਵਿਚ ਸੁਟ ਦਿਤਾ | ਹੁਣ ਇਸ ਇਲਾਕੇ ਵਿਚ ਠੰਡ ਵਰਤ ਗਈ ਸੀ, ਭਾਵੇਂ ਪੀਟਰ ਹਾਲੀ ਉਥੇ ਹੀ ਸੀ । ਪਰ ਕੱਲਾ ਪੀਟਰ ਕੀ ਕਰ ਸਕਦਾ ਸੀ ? ਪੀਟਰ ਨੂੰ ਆਪਣੇ ਕੋਲ ਰੱਖ ਕੇ ਨਿਰਮਲ ਉਸ ਨੂੰ ਠੀਕ ਕਰਨਾ ਚਾਹੁੰਦਾ ਸੀ ।
ਫਿਰ ਨਿਰਮਲ ਦੀਆਂ ਅੱਖਾਂ ਅੱਗੇ ਬੀਤੇ ਚਾਰ ਦਿਨਾਂ ਤੋਂ ਪਹਿਲਾਂ ਦੀ ਰਾਤ ਦਾ ਦ੍ਰਿਸ਼ ਆਇਆ, ਜਿਸ ਰਾਤ ਕਿ ਉਸ ਨੇ ਪੀਟਰ ਨੂੰ ਇਕ ਚੁਬਾਰੇ ਵਿਚ ਸ਼ਰਾਬ ਦੇ ਲੋਰ ਵਿਚ ਫੜਿਆ ਸੀ । ਉਸ ਦਿਨ ਤੋਂ ਹੀ ਉਸ ਨੇ ਉਸ ਨੂੰ ਮੁਅੱਤਲ ਕਰ ਦਿੱਤਾ ਹੋਇਆ ਸੀ । ਪੀਟਰ ਰਾਤ ਦੀ ਗਸ਼ਤ ਕਰਨ ਨਿਕਲਿਆ ਤੇ ਉਸ ਦੇ ਪਿਛੇ ਹੀ ਨਿਰਮਲ ਸਵਾਂਗ ਭਰ ਕੇ । ਉਹ ਵੇਖਣਾ ਚਾਹੁੰਦਾ ਸੀ ਕਿ ਪੀਟਰ ਰਾਤ ਨੂੰ ਆਪਣੀ ਨੌਕਰੀ ਕਿਵੇਂ ਕਰਦਾ ਹੈ । ਉਹ ਭਲੀ ਪੁਕਾਰ ਜਾਣਦਾ ਸੀ, ਜੋ ਰਾਤ ਤੇ ਵਿਚਕਾਰ ਦਾ ਆਪਸ ਵਿਚ ਮੇਲ ਹੈ | ਆਦਮੀ ਦੇ ਗੁਨਾਹ ਰਾਤ ਦੇ ਹਨੇਰੇ

૧૨૧