'ਆਖਰ ਉਹਨਾਂ ਵਿਚ ਨੁਕਸ ਕੀ ਹੈ ?'
'ਉਹ ਖਾਨਦਾਨ ਕੋਈ ਚੰਗਾ ਨਹੀਂ । ਦੂਰੋਂ ਨੇੜਿਉਂ ਸਾਡੇ ਕੁਝ ਲਗਦੇ ਹੀ ਹਨ । ਉਨ੍ਹਾਂ ਦੀਆਂ ਤੀਵੀਆਂ ਵੀ ਸ਼ਰਾਬ ਪੀਂਦੀਆਂ ਹਨ ਤੇ ਮਰਦਾਂ ਨਾਲ ਮੋਢਾ ਜੋੜੇ ਕੇ ਸਭ ਵਿਭਚਾਰ ਕਰਦੀਆਂ ਹਨ, ਜੂਆ ਖੇਡਦੀਆਂ ਹਨ ।'
ਹੈ !
'ਹੂੰ !'ਗਿਆਨ ਉਸ ਦਿਨ ਪੜ੍ਹਾ ਨਾਂ ਸਕਿਆ ਤੇ ਕੇਵਲ ਵਲ ਵੇਖਦਾ ਰਿਹਾ, ਇਸ ਆਚਰਨ ਦੀ ਮਾਲਕ ਕੁੜੀ ਲਈ ਲੋਕ ਕੀ ਕੀ ਗਲਾਂ ਕਰ ਰਹੇ ਸਨ,ਕੇਵਲ ਇਸ ਲਈ, ਕਿ ਉਹ ਜ਼ਰਾ ਆਜ਼ਾਦ ਵਧੇਰੇ ਸੀ । ਉਸ ਨੇ ਕੇਵਲ ਲਈ ਉਸ ਦੇ ਪਿਤਾ ਨਾਲ ਗਲ ਕਰਨ ਦਾ ਫੈਸਲਾ ਕੀਤਾ ਤੇ ਤੁਰ ਆਇਆ |
ਉਸ ਗਲ ਕੀਤੀ, ਪਰ ਸਰਦਾਰ ਮਹੰਤਾ ਸਿੰਘ ਨੇ ਇਹ ਆਖ ਕੇ ਗਲ ਮੁਕਾ ਦਿਤੀ ਕਿ ਉਹਨਾਂ ਮੁੰਡੇ ਵਾਲਿਆਂ ਨਾਲ ਇਕਰਾਰ ਕਰ ਲਿਆਂ ਹੋਇਆ ਸੀ ਤੇ ਇਕਰਾਰ ਤੋਂ ਫਿਰ ਜਾਣਾ ਭਲੇ ਪੁਰਸ਼ਾਂ ਦਾ ਕੰਮ ਨਹੀਂ ਸੀ । ਇਸ ਨਾਲ ਦੀ ਖਾਨਦਾਨ ਦੀ ਬੇਇਜ਼ਤੀ ਹੁੰਦੀ ਸੀ । ਪਰ ਪ੍ਰੋਫੈਸਰ ਗਿਆਨ ਨੇ ਸਰਦਾਰ ਮਹੰਤਾ ਸਿੰਘ ਨੂੰ ਕਈ ਊਚ ਨੀਚ ਸਮਝਏ | ਹਾਰ ਕੇ ਉਹਨਾਂ ਪੁਛ ਲਿਆ ਕਿ ਕੇਵਲ ਕਿਥੇ ਕਰਨਾ ਚਾਹੁੰਦੀ ਸੀ । ਇਸ ਦਾ ਉਤਰ ਕੇਵਲ ਕੋਲੋਂ ਲੈ ਕੇ ਦਸਣ ਦਾ ਪ੍ਰੋਫੈਸਰ ਨੇ ਸਰਦਾਰ ਹੁਰਾਂ ਨਾਲ ਇਕਰਾਰ ਕੀਤਾ ਤੇ ਉਥੋਂ ਚਲਾ ਆਇਆ |
ਅਗਲੇ ਦਿਨ ਉਹ ਫਿਰ ਪੜ੍ਹਾਣ ਗਿਆ ਤ ਕੇਵਲ ਕੋਲੋਂ ਉਸ ਨੇ ਇਹ ਗਲ ਪੁਛੀ, 'ਸਰਦਾਰ ਜੀ ਪੁਛਦੇ ਸਨ, ਆਖਰ ਤੂੰ ਵਿਆਹ ਕਿਥੇ ਕਰਨਾ ਚਾਹੁੰਦਾ ਏ |'
'ਹੋਰ ਕਿਸੇ ਥਾਂ ਹੋ ਜਾਵੇ, ਮੈਨੂੰ ਕੋਈ ਇਤਰਾਜ਼ ਨਹੀਂ, ਪਰ ਇਥੇ ਨਾ ਹੋਵੇ | ਮੇਰੀਆਂ ਨਜ਼ਰਾਂ ਵਿਚ ਕੋਈ ਖਾਸ ਮੁੰਡਾ ਜਾਂ ਘਰ ਨਹੀਂ |'
‘ਤਾਂ ਵੀ ਕੋਈ ਘਰ ਜਾਂ ਮੁੰਡਾ ਤੇ ਦਸਣਾ ਹੀ ਪਵੇਗਾ ਨਾ |'
'ਤਾਂ !' ਕੇਵਲ ਝਕਦੀ ਝਕਦੀ ਬੋਲੀ, ਮੈਂ ਤੁਹਾਡੇ ਨਾਲ ਵਿਆਹ ਕਰਵਾਣ ਨੂੰ ਤਿਆਰ ਹਾਂ ।'
'ਮੇਰੇ ਨਾਲ !' ਪਰੋਫੈਸਰ ਚੀਕ ਕੇ ਬੋਲਿਆ !
'ਹਾਂ, ਕੀ ਹਰਜ ਏ !ਤੁਹਾਡੇ ਵਿਚ ਉਹ ਸਾਰੀਆਂ ਸਿਫਤਾਂ ਹੈਣ, ਜੋ ਮੈਂ ਆਪਣੇ ਪਤੀ ਵਿਚ ਵੇਖਣਾ ਲੋੜਦੀ ਹਾਂ । ਤੁਸ਼ੀ ਲਾਇਕ ਹੋ, ਕਮਾ ਸਕਦੇ ਹੋ,
੧੦੦