(੩੨)
ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਖ਼ਾਲਸੇ ਦਾ
ਲਛਣ ਕਥਨ ਕਰਦੇ ਹਨ:-}}
(੫)
ਜਾਗਤਜੋਤਿ ਜਪੈ ਨਿਸ ਬਾਸਰ,
ਏਕ ਬਿਨਾ ਮਨ ਨੈਕ ਨ ਆਨੈ.
ਪੂਰਨ ਪ੍ਰੇਮ ਪ੍ਰਤੀਤਿ ਸਜੈ,
ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ.
ਤੀਰਥ ਦਾਨ ਦਯਾ ਤਪ ਸੰਯਮ,
ਜਾਗਤਜੋਤਿ =ਅਕਾਲ ਪੁਰਖ
ਸਭ ਮੈ ਜੋਤਿ ਜੋਤਿ ਹੈ ਸੋਇ,
ਤਿਸਦੈ ਚਾਨਣ ਸਭ ਮਹਿ ਚਾਨਣ ਹੋਇ. (ਧਨਾਸਰੀ ਮਹਲਾ ੧)
ਬ੍ਰਤ =ਏਕਾਦਸ਼ੀ ਆਦਿਕ,
ਮੜੀ = ਦਸਵੇ ਪਾਤਸ਼ਾਹ ਨੇ ਸਿੱਖਾਂ ਦਾ ਨਿਸ਼ਚਾ ਪਰਖਣ ਲਈਂ
ਦਾਦੂ ਦੀ ਸਮਾਧਿ ਨੂੰ ਤੀਰ ਨਾਲ ਨਮਸਕਾਰ ਕੀਤੀ ਸੀ, ਜਿਸ
ਪਰ ਖ਼ਾਲਸੇ ਨੇ ਸਤਗੁਰਾਂ ਨੂੰ ਤਨਖਾਹ ਲਾਈ. ਜੋ ਅਗਯਾਨੀ
ਸਿੱਖ ਦਿਵਾਲੀ ਦੇ ਦਿਨ ਮੜੀਆਂ ਪੂਜਦੇ ਹਨ ਓਹ ਅਪਣੇ ਧਰਮ
ਤੋਂ ਪਤਿਤ ਹਨ.
ਤੀਰਥ =ਗੰਗਾ ਗਯਾ ਆਦਿਕ,
ਦਾਨ = ਤੁਲਾ ਛਾਯਾਪ੍ਰਾਤ ਗ੍ਰਹਿ ਆਦਿਕਾਂ ਦਾ ਦਾਨ.
ਦਯਾ = ਜੈਨੀਆਂ ਦੀ ਤਰਾਂ ਕਿ ਸਾਹ ਨਾਲ ਭੀ ਜੀਵ ਨਾ ਮਰੇ,
ਔਰ ਚੁਮਾਸੇ ਵਿੱਚ ਜੁੱਤੀ ਛੱਡ ਦੇਣੀ ਕਿ ਜਾਨਵਰ ਨਾ ਮਰਣ.
ਤਪ = ਜਲਧਾਰਾ ਪੰਚਅਗਨੀ ਆਦਿਕ.
ਸੰਯਮ = ਅਗਯਾਨਤਾ ਨਾਲ ਕੋਈ ਨਿਯਮ ਕਰ ਲੈਣਾ ਜਿਸ ਤੋਂ
ਸਿਵਾਯ ਕਲੇਸ਼ ਦੇ ਕੋਈ ਪਰਮਾਰਥ ਦਾ ਲਾਭ ਨਾ ਹੋਵੇ ਅਰ ਵਾਹ-
ਗੁਰੂ ਦੀਆਂ ਬਖਸ਼ੀਆਂ ਹੋਈਆਂ ਇੰਦ੍ਰੀਆਂ ਤੋਂ ਯੋਗ ਸੇਵਾ ਨਾ ਲੈਣੀ.