ਪੰਨਾ:ਹਮ ਹਿੰਦੂ ਨਹੀ.pdf/22

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦ )


“ਛੱਕੇ” ਆਦਿਕਾਂ ਦੇ ਪ੍ਰਮਾਣ ਦੇਕੇ ਇਸ ਰਸਾਲੇ ਦਾ
ਖੰਡਨ ਲਿਖਿਆ, ਜਿਨ੍ਹਾਂ ਸਭਨਾਂ ਦਾ ਤੀਜੀ ਐਡੀਸ਼ਨ
ਵਿੱਚ ਖੰਡਨ ਕੀਤਾਗਯਾ ਹੈ.
“ਗੁਰੁਮਤ ਸੁਧਾਕਰ" ਦੀ ਭੂਮਿਕਾ ਵਿੱਚ ਏਹ
ਗੱਲ ਸਾਫ ਦੱਸੀਗਈ ਹੈ ਕਿ ਸਾਖੀ, ਇਤਿਹਾਸ
ਆਦਿਕ ਓਹੀ ਪੁਸਤਕ ਪ੍ਰਮਾਣ ਹੈਨ ਜੋ ਗੁਰੁਬਾਣੀ
ਦੇ ਵਿਰੁੱਧ ਨਾ ਹੋਣ. ਜਿਸ ਪੁਸਤਕਵਿੱਚ, ਜੋ
ਲੇਖ ਗੁਰੁਮਤ ਅਨੁਸਾਰ ਹੈ ਓਹ ਮੰਨਣ ਲਾਯਕ
ਹੈ, ਔਰ ਜੋ ਲੇਖ ਗੁਰੁਮਤ ਵਿਰੁੱਧ ਹੈ ਓਹ ਤ੍ਯਾਗਣ
ਯੋਗ ਹੈ, ਪਰ ਏਥੇ ਭੀ ਸੰਖੇਪ ਨਾਲ ਪਾਠਕਾਂ ਨੂੰ
ਕੁਛ ਉਦਾਹਰਣ ਦੇਕੇ ਸਮਝਾਉਂਨੇ ਹਾਂ:-




-ਮੁਲਕ ਬੇਚਕਰ ਜਾਂਹਿ ਫਿਰੰਗੀ,
ਗਾਜੇਂ ਗੇ ਤਬ ਮੋਰ ਭੁਜੰਗੀ."
ਇਸ ਸਾਖੀ ਦਾ ਕਰਤਾ ਉਪਦ੍ਰਵੀ ਅਤੇ ਮੁਲਵਈ
ਸਿੱਖਾਂ ਦਾ ਵਿਰੋਧੀ ਜਾਪਦਾ ਹੈ, ਕਯੋਂਕਿ ਸਾਖੀ ਵਿੱਚ
ਲਿਖਦਾ ਹੈ:- "ਝੂਠਾ ਮਾਲਵਾ ਦੇਸ, ਕੁੜੀਆਂ ਪਿੱਛੇ
ਪਲਿਆ." ਗੁਰੂ ਸਾਹਿਬ ਜੋ ਸਭ ਦੇਸ਼ਾਂ ਨੂੰ ਇੱਕੋਜੇਹਾ ਪ੍ਯਾਰ ਕਰਦੇ
ਸੇ, ਔਰ ਆਪਣੇ ਪੁਤ੍ਰਾਂ ਵਿੱਚ ਕਦੇ ਭੀ ਫੁੱਟ ਨਹੀਂ ਦੇਖਣੀ
ਚਾਹੁੰਦੇ ਸੈ, ਅਰ ਮਾਝੇ ਮਾਲਵੇ ਆਦਿਕ ਦੇਸ਼ਭੇਦ, ਕੌਮ ਦੇ ਨਾਸ਼ ਦਾ
ਕਾਰਣ ਜਾਣਦੇ ਸੇ, ਕੀ ਓਹ ਏਹ ਬਚਨ ਉੱਚਾਰਸਕਦੇ ਸਨ?