ਪੰਨਾ:ਹਮ ਹਿੰਦੂ ਨਹੀ.pdf/193

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੮੧)



ਵਿੱਚ ਪਸ਼ੂ ਮਾਰਣ ਕਰਕੇ ਸਾਰੇ ਸੰਸਾਰ ਦਾ ਭਲਾ ਹੁੰਦਾ ਹੈ, ਇਸ
ਲਈਂ ਹਿੰਸਾ ਦਾ ਕੋਈ ਦੋਸ਼ ਨਹੀਂ.ਯੱਗ ਵਾਸਤੇ ਧਾਨ ਜੌਂ ਦਰਖ਼ਤ
ਪਸ਼ੂ ਪੰਛੀ ਔਰ ਕੱਛੂ ਆਦਿਕ ਜੋ ਨਾਸ਼ ਹੁੰਦੇ ਹਨ,ਓਹ ਸਭ ਉੱਤਮ
ਯੋਨੀਆਂ ਨੂੰ ਪ੍ਰਾਪਤ ਹੁੰਦੇ ਹਨ, ਜੋ ਯੱਗ ਔਰ ਸ਼੍ਰਾੱਧ ਵਿੱਚ
ਵਲਿਦਾਨ ਕੀਤੇਹੋਏ ਮਾਸ ਨੂੰ ਨਹੀਂ ਖਾਂਦਾ, ਓਹ ਮਰਕੇ ਇੱਕੀ
ਜਨਮ ਤਾਈਂ ਸੂਰ ਬਣਦਾ ਹੈ. (ਮਨੂ ਅ• ੫, ਸ਼ ੩੫- ੩੬-੪੦)
ਹਿੰਦੂਮਤ ਦੇ ਯੱਗ, ਪਰਉਪਕਾਰ ਨੂੰ ਮੁੱਖ ਰੱਖਕੇ
ਨਹੀਂ ਹੋਯਾਕਰਦੇ ਸੇ, ਬਲਕਿ ਉਨ੍ਹਾਂ ਵਿੱਚ ਬਡੀ
ਸ੍ਵਾਰਥਪਰਤਾ ਸੀ, ਯਥਾ:--

ਬ੍ਰਾਹਮਣ ਨੂੰ ਜਿਸ ਯੱਗ ਵਿਚ ਥੋੜੀ ਦੱਛਣਾ ਮਿਲੇ, ਓਹ
ਨਾ ਕਰੇ. (ਮਨੂ ਅ ੧੧ ਸ਼ ੩੬)
ਥੋੜੀ ਦੱਛਣਾਵਾਲੇ ਯੱਗ, ਨੇਤ੍ਰ ਆਦਿਕ ਇੰਦ੍ਰੀਆਂ, ਯਸ
ਸ੍ਵਰਗ ਉਮਰ,ਮਰੇਹੋਏ ਦੀ ਕੀਰਤੀ,ਔਲਾਦ ਔਰ ਪਸ਼ੂ ਆਦਿਕਾਂ
ਨੂੰ ਨਾਸ਼ ਕਰਦਿੰਦੇ ਹਨ, ਇਸ ਲਈਂ ਥੋੜੀ ਦਛੱਣਾਵਾਲਾ ਯੱਗ
ਨਾ ਕਰੇ.[1](ਮਨੂ ਅ੧੧ ਸ਼ ੪੦)

ਹੁਣ ਹੋਮ ਦੀ ਮਹਿਮਾ ਸੁਣੋ:--


ਅੱਗ ਵਿੱਚ ਜੋ ਆਹੁਤੀ ਪਾਈਜਾਂਦੀ ਹੈ ਓਹ ਸੂਰਯ ਨੂੰ
ਪਹੁੰਚਦੀ ਹੈ, ਔਰ ਉਸ ਆਹੁਤੀ ਦਾ ਰਸ ਸੂਰਯ ਵਿੱਚੋਂ ਬਰਖਾ-


  1. ਹੇ ਕ੍ਰਿਪਾ ਦੇ ਸਮੁਦ੍ਰ ਮਨੂ ਜੀ ! ਬਹੁਤੀ ਦੱਛਣਾ ਵਾਲੇ ਯੱਗ
    ਕਰਦੇਹੋਏ ਭੀ ਹਿੰਦੋਸਤਾਨੀ ਸਭਕੁਛ ਖੋਕੇ ਦਰਿਦ੍ਰੀ ਔਰ ਨਿਰਧਨ
    ਹੋਗਏ ਹਨ, ਸਾਨੂੰ ਆਪ ਦੇ ਅਦਭੁਤ ਉਪਦੇਸ਼ ਦਾ ਕੁਛ ਪਤਾ
    ਨਹੀਂ ਲਗਦਾ!!