ਪੰਨਾ:ਹਮ ਹਿੰਦੂ ਨਹੀ.pdf/167

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੫)


ਇਕਤ ਨਾਮ ਸਦ ਰਹਿਆ ਸਮਾਇ. [1]sup>(ਬਿਲਾਵਲੁ ਮਹਲਾ ੩)
ਸਉਣ ਸਗਨ ਵੀਚਾਰਣੇ, ਨਉ ਗ੍ਰਿਹਿ ਬਾਰਹਿ ਰਾਸਿ ਵਿਚਾਰਾ,
ਕਾਮਣ ਟੂਣੇ ਅਉਂਸੀਆਂ, ਕਣਸੋਈ ਪਾਸਾਰ ਪਾਸਾਰਾ,
ਗੱਦੋਂ ਕੁੱਤੇ ਬਿੱਲੀਆਂ, ਇੱਲ ਮਲਾਲੀ ਗਿੱਦੜ ਛਾਰਾ,
ਨਾਰਿ ਪੁਰਖ ਪਾਣੀ ਅਗਨਿ, ਛਿੱਕ ਪੱਦ ਹਿਡਕੀ ਵਰਤਾਰਾ,
ਥਿੱਤ ਵਾਰ ਭਦ੍ਰਾ ਭਰਮ, ਦਿਸਾਸੂਲ ਸਹਿਸਾ ਸੰਸਾਰਾ,
ਵਲ ਛਲ ਕਰ ਵਿਸਵਾਸ ਲੱਖ, ਬਹੁਚੁੱਖੀ ਕਿਉਂ ਰਵੈ ਭਤਾਰਾ,
ਗੁਰਮੁਖ ਸੁਖਫਲ ਪਾਰਉਤਾਰਾ. (ਭਾਈ ਗੁਰੁਦਾਸ ਵਾਰ ੫)
ਸੱਜਾ ਖੱਬਾ ਸਉਣ, ਨ ਮੰਨ ਵਸਾਇਆ,
ਨਾਰਿ ਪੁਰਖ ਨੋ ਵੇਖ, ਨ ਪੈਰ ਹਟਾਇਆ,
ਭਾਖ ਸੁਭਾਖ ਵਿਚਾਰ, ਨ ਛਿੱਕ ਮਨਾਇਆ,
ਦੇਵੀ ਦੇਵ ਨ ਸੇਵ, ਨ ਪੂਜ ਕਰਾਇਆ,
ਭੰਭਲਭੂਸੇ ਖਾਇ, ਨ ਮਨ ਭਰਮਾਇਆ
ਗੁਰੁਸਿਖ ਸੱਚਾਖੇਤ, ਬੀਜ ਫ਼ਲਾਇਆ.
                      (ਭਾ. ਗੁਰੂਦਾਸ ਵਾਰ ੨੦)


  1. ਅੰਨ੍ਯਮਤੀਆਂ ਨੇ ਏਥੋਂ ਤਾਈ ਦਿਲੇਰੀ ਕੀਤੀ ਹੈ ਕਿ ਤਿਥਿ
    ਵਾਰ ਦੇ ਫਲ ਨੂੰ ਖੰਡਨ ਕਰਣ ਵਲੇ ਗੁਰੂ ਅਮਰਦਾਸ ਜੀ ਦਾ ਹੀ
    ਨਾਂਉ ਲੈਕੇ "ਗੁਰੂ ਅਮਰ ਦਾਸ ਭੱਲੇ ਕਾ ਬੋਲਣਾ" ਪੋਥੀ
    ਲਿਖਮਾਰੀ ਹੈ,ਔਰ ਗੁਰਸਿੱਖਾਂ ਨੂੰ ਆਪਣੇ ਜਾਲ ਵਿਚ ਫਸਾਉਣ ਲਈਂ
    ਪੂਰਾ ਯਤਨ ਕੀਤਾ ਹੈ.ਉਨ੍ਹਾਂ ਸਿੱਖਾਂ ਨੂੰ ਭੀ ਬੁੁੱਧਿ ਦੇ ਵੈਰੀ ਆਖਣਾ
    ਲੋੜੀਏ ਜੋ ਗੁਰੂ ਗ੍ਰੰਥਸਾਹਿਬ ਵਿੱਚ ਤੀਜੇ ਸਤਗੁਰੂ ਦੇ ਇਹ ਵਚਨ
    ਪੜ੍ਹਕੇ ਫੇਰ ਪ੍ਰਪੰਚੀਆਂ ਦੀ ਬਣਾਈ ਹੋਈ ਪੋਥੀ ਪਰ ਭਰੋਸਾ
    ਕਰਦੇ ਹਨ.