ਪੰਨਾ:ਹਮ ਹਿੰਦੂ ਨਹੀ.pdf/16

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪)


ਵਿੱਚ ਛੱਡਦਿੱਤਾ, ਸਾਰੇ ਆਦਮੀ ਅਤੇ ਪਸ਼ੂ ਉਸ ਨੂੰ
ਸ਼ੇਰ ਸਮਝ ਕੇ ਇਤਨਾ ਡਰਣ ਕਿ ਕੋਈ ਉਸ ਦੇ
ਪਾਸ ਨਾ ਜਾਵੇ,ਔਰ ਓਹ ਗੂੂੰਣ ਚੱਕਣ ਦੇ ਦੁੱਖ ਤੋਂ
ਛੁਟਕਾਰਾ ਪਾਕੇ, ਮਨਭਾਉਂਦੀਆਂ ਖੇਤੀਆਂ ਖਾਕੇ
ਮੋਟਾ ਡਾਢਾ ਹੋਗਯਾ, ਔਰ ਆਨੰਦਪੁਰ ਦੇ ਆਸਪਾਸ
ਫਿਰਕੇ ਆਨੰਦ ਵਿੱਚ ਦਿਣ ਵਿਤਾਉਣ ਲੱਗਾ,
ਪਰ ਇੱਕ ਦਿਨ ਆਪਣੇ ਸਾਥੀਆਂ ਦੀ ਮਨੋਹਰ
ਧੁਨੀ (ਹੀਙਣ) ਸੁਣਕੇ ਕੁੰਭਿਆਰ ਦੇ ਘਰ ਨੂੰ ਉਠ
ਨੱਠਾ ਔਰ ਖੁਰਲੀ ਪਰ ਜਾਖੜੋਤਾ, ਕੁੰਭਿਆਰ
ਨੇ ਉਸ ਨੂੰ ਆਪਣਾ ਗਧਾ ਪਛਾਣ ਕੇ ਸ਼ੇਰ ਦੀ
ਖੱਲ ਉੱਤੋਂ ਉਤਾਰ ਦਿੱਤੀ ਅਤੇ ਗੂੂੰਣ ਲੱਦਕੇ ਸੋਟੇ
ਨਾਲ ਅੱਗੇ ਕਰਲਇਆ.
ਇਸ ਦ੍ਰਿਸ਼ਟਾਂਤ ਤੋਂ ਕਲਗੀਧਰ ਮਹਾਰਾਜ
ਨੇ ਆਪਣੇ ਪ੍ਯਾਰੇ ਸਿੱਖਾਂ ਨੂੰ ਉਪਦੇਸ਼ ਦਿੱਤਾ ਕਿ,
"ਹੇ ਮੇਰੇ ਸੁਪੁਤ੍ਰੋ ! ਮੈਂ ਥੁਆਨੂੰ ਇਸ ਗਧੇ ਦੀ ਤਰਾਂ
ਕੇਵਲ ਚਿੰਨ੍ਹਮਾਤ੍ਰ ਸ਼ੇਰ ਨਹੀਂ ਬਣਾਯਾ,ਸਗੋਂ ਸਿੰਘ-
ਗੁਣਧਾਰੀ ਸਰਬਗੁਣ ਭਰਪੂਰ ਜਾਤਿ ਪਾਤਿ ਦੇ
ਬੰਧਨਾ ਤੋਂ ਮੁਕਤ, ਆਪਣੀ ਸੰਤਾਨ ਬਣਾਕੇ
ਸ਼੍ਰੀ ਸਾਹਿਬਕੌਰ ਦੀ ਗੋਦੀ ਪਾਯਾ ਹੈ, ਹੁਣ ਤੁਸੀਂ
ਅਗ੍ਯਾਨ ਦੇ ਵਸ਼ਿ ਹੋਕੇ ਇਸ ਗਧੇ ਦੀ ਤਰਾਂ ਪੁਰਾ-