ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੪੪)
ਤਨਫਿਟੈ, ਫੇੜ ਕਰੇਨ,
ਮਨਜੂਠੈ ਚੁਲੀ ਭਰੇਨ.
ਕਹੁ ਨਾਨਕ ਸਚੁ ਧਿਆਈਐ,
ਸੁਚ ਹੋਵੈ, ਤਾ ਸਚੁ ਪਾਈਐ.[1](ਵਾਰ ਆਸਾ ਮਃ ੧)
ਝੂਠੇ[2] ਚਉਕੇ ਨਾਨਕਾ[3] ਸਚਾ ਏਕੋ ਸੋਇ. (ਵਾਰ ਮਾਰੂ ਮ: ੧)
ਕੁਬੁਧਿ ਡੂਮਣੀ, ਕੁਦਇਆ ਕਸਾਇਣ,
ਪਰਨਿੰਦਾ ਘਟ ਚੂਹੜੀ, ਮੁਠੀ ਕ੍ਰੋਧ ਚੰਡਾਲ
ਕਾਰੀ ਕਢੀ ਕਿਆਥੀਐ, ਜਾ ਚਾਰੇ ਬੈਠੀਆਂ ਨਾਲ ?
ਸਚ ਸੰਜਮ ਕਰਣੀ ਕਾਰਾ, ਨਾਵਣ ਨਾਉ ਜਪੇਹੀ.
ਨਾਨਕ ਅਗੈ[4] ਉਤਮ ਸੇਈ ਜਿ ਪਾਪਾਂ ਪੰਦ ਨ ਦੇਹੀ.
(ਵਾਰ ਸ੍ਰੀਰਾਗ ਮ: ੩)
ਬਿਨੁ ਨਾਵੈ ਸੂਤਕ ਜਗ ਛੋਤ.ਛੂਤਛਾਤ. [5] (ਆਸਾ ਮਹਲਾ ੧)
ਕਹੁ, ਪੰਡਿਤ ! ਸੂਚਾ ਕਵਨ ਠਾਉ,
ਜਹਾਂ ਬੈਸ ਹਉ ਭੋਜਨ ਖਾਉ ?
ਗੋਬਰ ਜੂਠਾ, ਚਉਕਾ ਜੂਠਾ, ਜੂਠੀ ਦੀਨੀ ਕਾਰਾ,
ਕਹਿ ਕਬੀਰ ਤੇਈ ਨਰ ਸੂਚੇ, ਸਾਚੀ ਪਰੀ ਬਿਚਾਰਾ.
(ਬਸੰਤ ਕਬੀਰ )