ਪੰਨਾ:ਹਮ ਹਿੰਦੂ ਨਹੀ.pdf/150

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੮)


ਹੈ, ਯਥਾ:-
ਏਹਾ ਸੰਧਿਆ ਪਰਵਾਣ ਹੈ, ਜਿਤੁ ਹਰਿ ਪ੍ਰਭੁ ਮੇਰਾ ਚਿਤਆਵੈ,
ਹਰਿ ਸਿਉ ਪ੍ਰੀਤਿ ਊਪਜੈ, ਮਾਇਆਮੋਹ ਜਲਾਵੈ.
ਗੁਰੁਪਰਸਾਦੀ ਦੁਬਿਧਾ ਮਰੈ,
ਮਨੂਆਂ ਅਸਥਿਰਸੰਧਿਆ ਕਰੈ ਬੀਚਾਰ,
ਨਾਨਕ, ਸੰਧਿਆ ਕਰੇ ਮਨਮੁਖੀ,
ਜੀਉ ਨ ਟਿਕਹਿ,ਮਰ ਜੰਮਹਿ ਹੋਇ ਖੁਆਰ.(ਵਾਰ ਬਿਹਾਗੜਾ ਮ:੩)
ਸੰਧਿਆ ਤਰਪਣ ਕਰਹਿ ਗਾਇਤ੍ਰੀ ਬਿਨ ਬੂਝੇ[1] ਦੁਖ ਪਾਇਆ.
                      (ਸੋਰਠ ਮ:੩)
ਗੁਰਸਿੱਖਾਂ ਲਈਂ ਜੋ ਨਿਤ੍ਯਕਰਮ ਹੈ ਸੋ ਭਾਈ
ਗੁਰਦਾਸ ਜੀ ਕਥਨ ਕਰਦੇ ਹਨ:-


ਅੰਮ੍ਰਿਤ ਵੇਲੇ ਨ੍ਹਾਵਣਾਂ, ਗੁਰਮੁਖ "ਜਪ" ਗੁਰੁਮੰਤ੍ਰ ਜਪਾਯਾ,
ਰਾਤ ਆਰਤੀਸੋਹਿਲਾ, ਮਾਯਾ ਵਿੱਚ ਉਦਾਸ ਰਹਾਯਾ.
ਭਾਈ ਦਯਾ ਸਿੰਘ ਜੀ ਆਪਣੇ ਰਹਿਤਨਾਮੇ ਵਿੱਚ
ਲਿਖਦੇ ਹਨ:-
ਗੁਰੂ ਕਾ ਸਿੱਖ ਤਰਪਣ ਗਾਯਤ੍ਰੀ ਵੱਲ ਚਿੱਤ ਨਾ ਵੇ.


  1. ਇਸ ਬਾਤ ਦੇ ਸਮਝੇ ਬਿਨਾ ਕਿ ਜੋ ਸਭ ਦਾ ਆਧਾਰ ਔਰ
    ਮੂਲਰੂਪ ਵਾਹਗੁਰੂ ਹੈ ਉਸ ਨੂੰ ਛੱਡਕੇ ਅਸੀਂ ਕ੍ਯੋਂ ਉਸ ਦੇ ਕੀਤੇ
    ਹੋਏ ਸੂਰਯ ਔਰ ਚੰਦ੍ਰਮਾ ਆਦਿਕ ਦੇ ਪਿੱਛੇ ਭਟਕਦੇ ਹਾਂ ਔਰ
    ਜੀਉਂਦੇ ਬਜ਼ੁਰਗਾਂ ਦੀ ਸੇਵਾ ਤ੍ਯਾਗ ਕੇ ਕ੍ਯੋਂ ਵ੍ਰਿਥਾ ਤਰਪਣ ਦਾ
    ਪਾਣੀ ਦੇਵਤਿਆਂ ਅਤੇ ਪਿਤਰਾਂ ਨੂੰ ਪੁਚਾਉਂਣ ਦਾ ਯਤਨ ਕਰਦੇ ਹਾਂ.