ਪੰਨਾ:ਹਮ ਹਿੰਦੂ ਨਹੀ.pdf/105

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੩ )

ਜਨੇਊ ਦੀ ਮਹਿਮਾ ਖੰਡੇ ਦੇ ਅਮ੍ਰਿਤ ਤੋਂ ਹੀ
ਨਹੀਂ ਘਟੀ, ਬਲਕਿ ਪਹਿਲੇ ਸਹਿਜਧਾਰੀ ਸਿੱਖ
ਭੀ ਇਸ ਦੀ ਕੁਛ ਕਦਰ ਨਹੀਂ ਕਰਦੇ ਸੇ, ਔਰ
ਜਨੇਊ ਨੂੰ ਮਾਮੂਲੀ ਡੋਰੇ ਤੋਂ ਵਧਕੇ ਹੋਰ ਕੁਛ ਨਹੀਂ
ਜਾਣਦੇ ਸੇ. ਇਸ ਦੀ ਪੁਸ਼ਟੀ ਵਾਸਤੇ ਦੇਖੋ

  • "ਦਬਿਸਤਾਨ ਮਜ਼ਾਹਬ" ਦਾ ਪ੍ਰਸੰਗ:-

ਸਾਦਾ ਨਾਮਕ ਗੁਰੂ ਦਾ ਸਿੱਖ ਜੋ ਪੂਰਾ ਸਿਦਕੀ ਸੀ, ਇੱਕ
ਬਾਰ ਮੇਰੇ ਨਾਲ ਕਾਬਲ ਤੋਂ ਪੰਜਾਬ ਤਾਂਈ ਆਯਾ, ਰਸਤੇ ਵਿੱਚ
ਅਚਾਨਕ ਮੇਰੀ ਪੋਸਤੀਨ ਦੀ ਤਣੀ ਟੁਟ ਗਈ, ਸਾਦੇ ਨੇ ਝੱਟ
ਆਪਣਾ ਜਨੇਊ ਲਾਹਕੇ ਪੋਸਤੀਨ ਨੂੰ ਬੰਨ੍ਹ ਦਿੱਤਾ, ਮੈਂ ਉਸਨੂੰ
ਆਖਿਆ ਕਿ ਤੈੈਂ ਏਹ ਕੀ ਕੀਤਾ ? ਸਾਦੇ ਨੇ ਉੱਤਰ ਦਿੱਤਾ ਕਿ ਜਨੇਊ
ਗਲ ਵਿੱਚ ਰੱਖਣ ਦਾ ਏਹੀ ਲਾਭ ਹੈ ਕਿ ਵੇਲੇਸਿਰ ਡੋਰਾ ਕੰਮ
ਆਵੇ, ਜੇ ਮੈਂ ਆਪਣੇ ਸੱਜਣ ਦਾ ਕੰਮ ਏਸ ਨਾਲ ਨਾ ਸਵਾਰਾਂ ਤਾਂ
ਮੈਨੂੰ ਜਨੇਊ ਰੱਖਣ ਤੋਂ ਕੀ ਫਾਯਦਾ ਹੈ ? (ਤਾਲੀਮ ੨ ਨਜ਼ਰ ੨੪)

ਆਪ ਜਾਤੀਅਭਿਮਾਨੀ ਬ੍ਰਾਹਮਣਾਂ ਨੂੰ ਪੂਜ੍ਯ
ਮੰਨਦੇ ਔਰ ਦਾਨ ਦਿੰਦੇ ਹੋਂ, ਪਰ ਸਾਡੇ ਸਤਗੁਰਾਂ

*ਇਸ ਕਿਤਾਬ ਦੇ ਕਰਤਾ ਨੇ ਹਿੰਦੁਸਤਾਨ ਵਿੱਚ ਫਿਰ ਕੇ
ਸਭ ਮਤਾਂ ਦਾ ਹਾਲ ਲਿਖਿਆ ਹੈ, ਅਰ ਇਸਨੇ ਗੁਰੂ ਹਰਿਗੋਬਿੰਦ
ਸਾਹਿਬ, ਗੁਰੂ ਹਰਿਰਾਇ ਸਾਹਿਬ ਔਰ ਬਾਬਾ ਗੁਰਦਿੱਤਾ ਜੀ ਦਾ
ਦਰਸ਼ਨ ਕੀਤਾ ਔਰ ਸਤਗੁਰਾਂ ਦੇ ਦੀਵਾਨਾਂ ਵਿੱਚ ਹਾਜ਼ਰ ਹੁੰਦਾ
ਰਹਿਆ, ਇਸ ਦੇ ਲੇਖ ਤੋਂ ਏਹ ਭੀ ਪ੍ਰਗਟ ਹੁੰਦਾ ਹੈ ਕਿ ਛੇਵੇਂ
ਸਤਗੁਰਾਂ ਨਾਲ ਇਸ ਦਾ ਪਤ੍ਰਬਿਵਹਾਰ ਸੀ.