( 3 )
ਨਾਟਕ ਦਾ ਪੱਜ ਦਿਲ ਵਿਚ ਹਾੜਦੀ॥ ਲੋਕਾਂ ਦੀ ਸਖੌਤ ਪੱਥਰਾਂ ਨੂੰ ਪਾੜਦੀ ॥ ਛਲੀਆਂ ਦੀ ਰੁਤ ਰੈਹਮਾ ਰਾਖੀ ਕਰਦਾ ॥ ਕੋਈ ਦਿਨ ਦੇਖਿਆ ਨ ਬੂਹਾ ਘਰ ਦਾ ॥ ਪੈਲੀ ਦਾ ਫਿਕਰ ਦਿਲ ਵਿਚ ਹੋ ਗਿਆ ॥ ਤਿੰਨ ਰਾਤਾਂ ਜਾਕੇ ਰਹਿਮਾ ਖੂਹ ਤੇ ਸੌਂ ਗਿਆ। ਕਾਵਾਂ ਦੀ ਸਤੋਲ ਛਲੀਆਂ ਨੂੰ ਦਾੜ੍ਹਦੀ। ਲੋਕਾਂ ਦੀ ਸਖੌਤ ਪੱਥਰਾਂ ਨੂੰ ਪਾੜਦੀ॥ ਇਕ ਦਿਨ ਪੱਜ ਨਾਟਕ ਦਾ ਲਿਆ ॥ ਸੋਹਣੇ ਪਾਸ ਜਾਣਾ ਇਹ ਮਤਾ ਪਕਾ ਲਿਆ। ਵਕੀਲਣੀ ਵਜੀਰਾਂ ਉਚੀ ਮੰਡੀ ਜਾਣ ਜੀ॥ ਮੁੰਡਾ ਸੋਹਣਾ ਰਾਸਤੇ ‘ਚ ਮਿਲੇ ਆਣ ਜੀ ॥ ਘੇਰ ਕੇ ਵਜੀਰਾਂ ਹੇ ਹਟੀ ‘ਚ ਵਾੜਤੀ ॥ ਲੋਕਾਂ ਦੀ ਸਖੌਤ ਪਥਰਾਂ ਨੂੰ ਪਾੜਦੀ॥ ਵੜਕੇ ਅੰਦਰ ਹੈ ਲਗਾਇਆ ਦਰ ਜੀ ॥ ਸੋਹਣੇ ਵਾਲਾ ਕਾਰਜ ਗਿਆ ਹੈ ਸਰ ਜੀ। ਦੋਵੇਂ ਆਪ ਬੈਠ ਗਏ ਮੰਜੇ ਨੂੰ ਡਾਇਕੇ। ਵਕੀਲਣੀ ਬਠਾਈ ਕੁਰਸੀ ਫੜਾਇ ਕੇ। ਨਿਕਲੇ ਨਾ ਭੇਤ ਦੋਹਾਂ ਨੂੰ ਸਖਾਲਦੀ। ਲੋਕਾਂ ਦੀ ਸਖੌਤ ਪੱਥਰਾਂ ਪਾੜਦੀ ॥ ਵੇਹਲੀ ਹੋਕੇ ਆਪ ਅਰਜ਼ ਅਲਾਂਵਦੀ। ਕੱਢਦੇ ਬਾਹਰ ਬੇਨਤੀ ਸੁਣਾਂਵਦੀ। ਕੋਈ ਨਾ ਬਾਹਰ ਝੀਥਾਂ ਥਾਣੀ ਵੇਖਦੀ। ਕੌਣ ਹੈ ਮਟਾਊ ਜੋ ਲਿਖੀ ਹੈ ਲੇਖ ਦੀ ॥ ਕੱਲਾ ਕੱਲਾ ਨਿਕਲ ਬਾਹਰ ਆਂਵਦੇ। ਫੜ ਲਏ ਪੁਲੀਸ ਨੇ ਕਵੀ ਜੀ ਗਾਂਵਦੇ। ਹੋਰ ਗਏ ਨਠ ਤਾਂ ਵਜ਼ੀਰਾਂ ਫਾੜਤੀ। ਲੋਕਾਂ ਦੀ ਸਖੌਤ ਪੱਥਰਾਂ ਨੂੰ ਪਾੜਦੀ॥
ਕਬਿੱਤ-ਭਜ ਗਏ ਜਾਂ ਸਾਰੇ ਤਾਂ ਪੁਲੀਸ ਨੇ ਵਜ਼ੀਰਾਂ ਫੜੀ, ਠਾਣੇ ‘ਚ ਲਜਾਕੇ ਹਵਾਲਾਟ ਮੇਂ ਦੁਆਈ ਹੈ। ਰਹਿਮਾ ਬਾਹਰ ਸੁਤਾ ਖੂਹ ਤੇ ਛਲੀਆਂ ਦੀ ਰਾਖੀ ਵਿਚ, ਸੁਫਨੇ ਦੇ ਵਿਚ ਹੋਣੀ ਖਬਰ ਪੁਚਾਈ ਹੈ॥ ਆਇਆ ਜਾਂ ਸਵੇਰੇ ਘਰ ਟੋਲਦ ਪੁਲੀਸ ਵਾਲੇ, ਫੜ ਲਈ ਵਜ਼ੀਰਾਂ ਰੌਲੀ ਸਾਰਿਆਂ ਨੇ ਪਾਈ ਹੈ॥ ਤੀਹ ਰੁਪੈ ਖਰਚ ਜਾ ਛੁਡਾਈ ਪੁਲੀਸ ਕੋਲੋਂ ਘਰ ਗੁਰਬਚਨ ਸਿੰਘ ਲਿਆਣਕੇ ਬਹਾਈ ਹੈ॥