ੴ ਸਤਿਗੁਰ ਪ੍ਰਸਾਦਿ॥
ਗੁਰੂ ਨਾਨਕ ਦਾ ਆਸਰਾ ਕਰੋ ਸਹੈਤਾ ਆ। ਦਸੋਂ ਗੁਰਾਂ ਕੋ ਸਿਮਰ ਕੇ ਲੀਨੀ ਕਲਮ ਉਠਾ॥
ਸਾਕਾ ਹੈ ਨੂਰਮਹਿਲ ਦਾ ਸੁਣੋ ਹਮਾਰੇ ਮੀਤ। ਦਿਲ ਪ੍ਰਚਾਵਾ ਦੋ ਘੜੀ ਸੁਣਿਓ ਲਾਕਰ ਪ੍ਰੀਤ।
ਬੈਂਤ-ਗੁਰੂ ਆ ਦੀਦਾਰ ਦੇ ਦਾਸ ਤਾਈਂ ਤੇਰੇ ਆਸਰੇ ਕਲਮ ਚਲਾਵਸਾਂ ਮੈਂ। ਨੂਰਮਹਿਲ ਦੇ ਵਿਚ ਜੋ ਹੋਯਾ ਸਾਕਾ ਫ਼ੋਟੋ ਖਿਚਕੇ ਸਾਹਮਣੇ ਲਾਵਸਾਂ ਮੈਂ। ਰੈਹਮਾ ਨਾਮ ਜੁਆਨ ਸੀ ਬਹੁਤ ਸੋਹਣਾ ਰਨ ਨਾਰ ਵਜ਼ੀਰ ਬਤਾਵਸਾਂ ਮੈਂ। ਸੰਨ ਉਨੀ ਸੌ ਬਾਈ ਸੀ ਈਸਵੀ ਜੀ ਰੁਤ ਹਾੜ ਸਿਆਲ ਅਲਾਵਸਾਂ ਮੈਂ। ਨਾਰੀ ਉਮਰ ਸਤਾਰਾਂ ਸੀ ਬਹੁਤ ਸੋਹਣੀ ਪਤੀ ਬਰਸ ਚੌਬੀ ਫੁਰਮਾਵਸਾਂ ਮੈਂ। ਕੰਮ ਵਾਹੀ ਦਾ ਰੋਣ ਗੁਜਰੇਨ ਕਰਦੇ ਸੱਯਦ ਕੌਮ ਉਚੀ ਸੀ ਸੁਣਾਵਸਾਂ ਮੈਂ..। ਸੰਨ ਬਾਈ ਦੇ ਵਿਚ ਗੁਲਜ਼ਾਰ ਸੋਹਣੀ ਗਾਹਾਂ ਦਿਨ ਮਾੜੇ ਆਏ ਗਾਵਸਾਂ ਮੈਂ ॥ ਨਾਲ ਲੱਗ ਮਹੱਲੇ ਦੇ ਨਾਰ ਬਿਗੜੀ ਕਿੱਸਾ ਓਹਦੀ ਕਰਤੂਤ ਬਣਾਵਸਾ ਮੈਂ॥ ਮਾੜੀ ਨਾਰ ਸੀ ਹੋਰ ਗੁਆਂਢ ਓਹਦੇ, ਓਹਦੇ ਨਾਮ ਨੂੰ ਗਾਹਾਂ ਬਤਲਾਵਸਾਂ ਮੈਂ॥ ਓਹਦੇ ਨਾਲ ਵਜ਼ੀਰਾ ਖਰਾਬ ਹੋਇਆ ਅਗੇ ਸਾਰਿਆਂ ਖੋਹਲ ਵਖਾਵਸਾਂ ਮੈਂ॥ ਗੁਰਬਚਨ ਸਿੰਘ ਦੋਨੋਂ ਮਸ਼ਾਹੂਰ ਹੋਈਆਂ ਮਚ ਗਈ ਤਰਥੱਲ ਸੁਣਾਵਸਾਂ ਮੈਂ॥
ਕੋਰੜਾ ਛੰਦ-ਮਮਾ ਰਾਰਾ ਦਦਾ ਅਖਰ ਲਗਾਂਵਦਾ॥ ਨਾਮ ਹੈ ਵਕੀਲ ਵਾਲਾ ਮੈਂ ਸੁਣਾਂਵਦਾ। ਰਾਤ ਦਿਨ ਰਹਿੰਦੀ ਰੰਨ ਨੂੰ ਸਖਾਲਦੀ। ਲੋਕਾਂ ਦੀ ਸਖੌਤ ਪੱਥਰਾਂ ਨੂੰ ਪਾੜਦੀ। ਨੂਰਮਹਿਲ ਵਿਚ ਮੁੰਡਾ ਸੋਹਣਾ ਵਸਦਾ॥ ਓਸਦਾ ਹਵਾਲ ਮੈਂ ਤੁਹਾਨੂੰ ਦਸਦਾ॥ ਉਚੀ ਮੰਡੀ ਨਾਮ ਹੈ ਬਜ਼ਾਰ ਗਾਂਵਦਾ॥ ਹਟੀ ਤੇ ਚੁਬਾਰਾ ਸੋਹਣੇ ਦਾ ਸੁਣਾਂਵਦਾ ॥ ਵਕੀਲਣੀ ਦੇ ਨਾਲ ਹੋ ਵਜ਼ੀਰਾਂ ਚਾੜ੍ਹਦੀ। ਲੋਕਾਂ ਦੀ ਸਖੌਤ ਪਥਰਾਂ ਨੂੰ ਪਾੜਦੀ ॥ ਇਸੇ ਤਰਾਂ ਕਈ ਲੰਘ ਗਏ ਮਹੀਨੇ ਜੀ॥ ਘਰ ਵਾਲੇ ਆਦਮੀ ਵਸਾਰ ਦੀਨੇ ਜੀ। ਅਸੂ ਦੇ ਨੁਰਾਤਿਆਂ ਦਾ ਦਿਨ ਆ ਗਿਆ॥ ਰਾਮ ਲੀਲਾ ਵਾਲਿਆਂ ਦੀਵਾਨ ਲਾ ਲਿਆ॥।