ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/68

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਿਚ ਇਕ ਤੋਂ ਬਹੁਤੇ ਬਿੰਬ ਵੀ ਜਟਿਲਤਾ ਰਖ ਸਕਦੇ ਹਨ । | ਸੋ ਦੁੱਗਲ ਲਈ ਇਹ ਸੰਦੇਸ਼ ਸਭ ਤੋਂ ਵਧ ਮਹੱਤਵਪੂਰਨ ਹੈ । ਪਰ ਇਸ ਸੰਦੇਸ਼ ਨੂੰ ਵੀ ਦੁੱਗਲ ਦੇ ਸੰਦਰਭ ਵਿਚ ਹੀ ਰਖ ਕੇ ਦੇਖਿਆ ਅਤੇ ਸਮਝਿਆ ਜਾ ਸਕਦਾ ਹੈ । ਇਹ ਗੱਲ ਮੈਂ ਇਸ ਤਰ੍ਹਾਂ ਇਸ ਕਰਕੇ ਕਹਿ ਰਿਹਾ ਹਾਂ ਕਿ ਅਸੀਂ ਚਿੰਤਨ ਨੂੰ ਚੌਖਟਿਆਂ ਵਿਚ ਬੰਨਣ ਦੇ ਅਤੇ ਚੌਖਟਿਆਂ ਵਿਚ ਰੱਖ ਕੇ ਦੇਖਣ ਦੇ ਆਦੀ ਹੋ ਗਏ ਹਾਂ । ਇਹ ਚੌਖਟੇ ਭਰਮ-ਚੇਤਨਾ ਪੈਦਾ ਕਰਦੇ ਹਨ। ਅਤੇ ਵੀਹਵੀਂ ਸਦੀ ਵਿਚ ਸਾਡੀ ਸਾਹਿਤਸਿਰਜਣਾ ਅਤੇ ਸਾਹਿਤ-ਚਿੰਤਨ ਦਾ ਸਫ਼ਰ ਇਕ ਭਰਮ-ਚੇਤਨਾ ਤੋਂ ਦੂਜੀ ਭਰਮ-ਚੇਤਨਾ ਤੱਕ ਦਾ ਸਫ਼ਰ ਰਿਹਾ ਹੈ । ਇਸ ਸਦੀ ਦੇ ਸ਼ੁਰੂ ਵਿਚ ਅਸੀਂ ਧਰਮ-ਸਾਪੇਖ ਸੰਕੀਰਣਤਾ ਦੇ ਸ਼ਿਕਾਰ ਸਾਂ ! ਇਕ ਦੋ ਸਾਲ ਪਹਿਲਾਂ ਤਕ ਅਸੀਂ ਰਚਨਾ ਨੂੰ ਵੀ ਅਤੇ ਰਚਨਾਸਿਧਾਂਤ ਨੂੰ ਵੀ ਸਮਾਜ-ਨਿਰਪੇਖ ਜੜ-ਵਸਤੂ ਵਾਂਗ ਲੈਂਦੇ ਰਹੇ ਹਾਂ। ਇਹ ਕੋਈ ਬਹੁਤੀ ਸਪਸ਼ਟ ਕਰਨ ਵਾਲੀ ਗੱਲ ਨਹੀਂ ਰਹਿ ਜਾਂਦੀ ਕਿ ਮੈਂ ਸਿਰਫ਼ ਧਾਰਮਿਕ ਰਹੱਸਵਾਦ, ਪ੍ਰਯੋਗਵਾਦ ਅਤੇ · ਸੰਰਚਨਾਵਾਦ ਨੂੰ ਹੀ ਨਹੀਂ, ਸਗੋਂ ਪ੍ਰਗਤੀਵਾਦ ਅਤੇ ਜੁਝਾਰਵਾਦ ਨੂੰ ਵੀ, ਜਿਵੇਂ ਕਿ ਇਹ ਪੰਜਾਬੀ ਸਾਹਿਤ ਵਿਚ ਪ੍ਰਗਟ ਹੋਏ, ਭਰਮ-ਚੇਤਨਾ ਹੇਠਾਂ ਹੀ ਰਖ ਰਿਹਾ ਹਾਂ । ਭਰਮ-ਚੇਤਨਾਂ ਵਿਚ ਬਣਿਆ ਬਣਾਇਆ ਚੌਖਟਾ ਸਾਡਾ ਤੁਰਨ-ਬਿੰਦੂ ਨਹੀਂ ਹੁੰਦਾ ਸਗੋਂ ਅੰਤਮ ਸੀਮਾ ਹੋ ਨਿਬੜਦਾ ਹੈ । ਠੋਸ ਹਕੀਕਤਾਂ ਦਾ ਵਿਆਪਕ ਵਿਸ਼ਲੇਸ਼ਣ ਨਹੀਂ ਸਗੋਂ ਉਹਨਾਂ ਹਕੀਕਤਾਂ ਦਾ ਇਸ ਚੌਖਟੇ ਵਿਚ ਸਮਾਉਣਾ ਜਾਂ ਨਾ ਸਮਾਉਣਾ ਸਾਡੇ ਲਈ ਮਹੱਤਵਪੂਰਨ ਬਣ ਜਾਂਦਾ ਹੈ । | ਦੁੱਗਲ ਦੀ ਸਮੁੱਚੀ ਰਚਨਾ ਦਾ ਮੁੱਖ ਸੰਦੇਸ਼ ਹਰ ਤਰਾਂ ਦੀ ਭਰਮ-ਚੇਤਨਾ ਤੋਂ ਚੌਕਸ ਕਰਾਉਣਾ ਹੈ । ਅਤੇ ਇਹ ਚੌਕਸੀ ਵਰਤਦਿਆਂ ਵੀ ਮਨੁੱਖੀ ਭਲਾਈ ਅਤੇ ਬਿਹਤਰੀ ਦਾ ਪੱਲਾ ਨਾ ਛੱਡਣਾ, ਸਗੋਂ ਇਹਨਾਂ ਦੇ ਰਾਹ ਵਿਚ ਖੜੋਤੀਆਂ ਸਮਾਜਕ ਹਾਲਤਾਂ ਨੂੰ ਬੇਨਕਾਬ ਕਰਨਾ ਉਹ ਨਿਸ਼ਾਨਾ ਹੈ, ਜਿਸ ਵਲ ਉਸ ਦੀਆਂ ਰਚਨਾਵਾਂ ਭਾਰੀ ਬਹੁਗਿਣਤੀ ਵਿਚ ਸੰਧੀਆਂ ਦਿਸਦੀਆਂ ਹਨ। ਮੈਂ ਇਹ ਨਹੀਂ ਕਹਿੰਦਾ ਕਿ ਜੋ ਚਿੰਤਕ ਦੇ ਤੌਰ ਉਤੇ ਦੁੱਗਲ ਨੂੰ ਲਿਆ ਜਾਏ ਤਾਂ ਉਹ ਕਿਸੇ ਵੀ ਭਰਮ-ਚੇਤਨਾ ਤੋਂ ਉਪਜਦੀਆਂ ਵਿਰੋਧਤਾਈਆਂ ਤੋਂ ਮੁਕਤ ਦੱਸੇਗਾ | ਪਰ ਉਸ ਦੀਆਂ ਵਿਰੋਧਤਾਈਆਂ ਨੂੰ ਵੀ ਉਸੇ ਦੇ ਸੰਦਰਭ ਵਿਚ ਹੀ ਪਛਾਨਣਾ ਅਤੇ ਵਿਆਪਕ ਯਥਾਰਥ ਦੇ ਵਿਸ਼ਲੇਸ਼ਣ ਨੂੰ ਆਪਣੀ ਧਿਰ ਬਣਾਉਣਾ ਜ਼ਰੂਰੀ ਹੈ, ਜਿਸ ਯਥਾਰਥ ਨੂੰ ਉਹ ਪੇਸ਼ ਕਰ ਰਿਹਾ ਹੁੰਦਾ ਹੈ, ਜਾਂ ਜਿਸ ਉਤੇ ਉਹ ਟਿੱਪਣੀ ਕਰ ਰਿਹਾ ਹੁੰਦਾ ਹੈ । ਉਸ ਨੂੰ ਅਸੀਂ ਇਹ ਕਹਿ ਕੇ ਨਹੀਂ ਮਨਾ ਸਕਦੇ ਕਿ, ਦੇਖ ਤੇਰੀ ਰਚਨਾ ਫ਼ਲਾਂ ਛਾਰਮਲੇ ਉਤੇ ਪੂਰੀ ਨਹੀਂ ਉਤਰਦੀ । ਵੈਸੇ ਤਾਂ ਇੰਝ ਕਹਿ ਕੇ ਸਾਨੂੰ ਕਿਸੇ ਵੀ ਰਚਣਈ ਲੇਖਕ ਦੀ ਤੌਹੀਣ ਨਹੀਂ ਕਰਨੀ ਚਾਹੀਦੀ । | ਦੁੱਗਲ ਦੀ ਕੋਈ ਐਸੀ ਲਿਖਤ ਮੇਰੇ ਹੱਥ ਨਹੀਂ ਲਗ ਸਕੀ, ਜਿਸ ਦਾ ਸਾਡੇ ਆਲੋਚਕ ਅਕਸਰ ਜ਼ਿਕਰ ਕਰਦੇ ਹਨ, ਅਤੇ ਜਿਸ ਵਿਚ ਉਸ ਨੇ ਕਲਾ - ਕਲਾ ਲਈ 64