ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/50

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

2 - ਤਾਂ ਵੀ ਨਿੱਕੀ ਕਹਾਣੀ ਦੇ ਸਿਧਾਂਤ ਅਤੇ ਇਤਿਹਾਸ ਦੇ ਪੱਖੋਂ ਇਸ ਦਾ ਸਿੱਟਾ ਦੂਜੇ ਸਾਹਿਤਾਂ ਨਾਲੋਂ ਵੱਖਰਾ ਨਿਕਲਿਆ। ਪੰਜਾਬੀ ਵਿਚ ਨਿੱਕੀ ਕਹਾਣੀ ਦਾ ਇਤਿਹਾਸ ਕੋਈ ਨਹੀਂ ਮਿਲਦਾ । ਨਿੱਕੀ ਕਹਾਣੀ ਦੇ ਸੰਬੰਧ ਵਿਚ ਕੁਝ ਕਿਤਾਬਾਂ ਲਿਖੀਆਂ ਜ਼ਰੂਰ ਮਿਲਦੀਆਂ ਹਨ, ਜਿਵੇਂ ਕਿ ਪੰਜਾਬੀ ਕਹਾਣੀ ਦਾ ਵਿਕਾਸ, ਪੰਜਾਬੀ ਕਹਾਣੀਕਾਰ, ਸਮਕਾਲੀ ਪੰਜਾਬੀ ਕਹਾਣੀ, ਆਦ ਜਿਹੜੀਆਂ ਆਪਣੇ ਨਾਵਾਂ ਕਰਕੇ ਪੰਜਾਬੀ ਕਹਾਣੀ ਦਾ ਇਤਿਹਾਸ ਹੋਣ ਦਾ ਝਾਵਲਾ ਦੇਂਦੀਆਂ ਹਨ । ਇਹ ਸਾਰੀਆਂ ਇੱਕ ਹੀ ਪੈਟਰਨ ਉਤੇ ਚਲਦੀਆਂ ਹਨ; ਸ਼ੁਰੂ ਸ਼ੁਰੂ ਵਿਚ ਕਹਾਣੀ ਬਾਰੇ ਆਮ ਕਰਕੇ, ਪੰਜਾਬੀ ਕਹਾਣੀ ਬਾਰੇ ਖ਼ਾਸ ਕਰਕੇ, ਅਤੇ ਕਹਾਣੀ ਕਲਾ ਬਾਰੇ ਲਮਕਦੇ ਜਿਹੇ ਨੋਟ ਦਿਤੇ ਹੁੰਦੇ ਹਨ ਤੇ ਫਿਰ ਇਕੱਲੇ ਇਕੱਲੇ ਕਹਾਣੀਕਾਰ ਨੂੰ ਫੜ ਕੇ ਉਸ ਦੀ ਕਹਾਣੀ ਕਲਾ ਦੀ, ਪਰ ਅਕਸਰ ਕਹਾਣੀਕਾਰ ਦੀ ਆਪਣੀ ਵੀ, ਦੀਰ-ਫਾੜ ਕੀਤੀ ਗਈ ਹੁੰਦੀ ਹੈ । ਇਹਨਾਂ ਵਿਚ ਜੇ ਕੋਈ ਘਾਟ ਹੈ ਤਾਂ ਕਿਸੇ ਅੰਤਰ-ਦ੍ਰਿਸ਼ਟੀ ਦੀ, ਜੋ ਬਹੁਲਤਾ ਹੈ ਤਾਂ ਅਣਪਚਾਈਆਂ ਅੰਗਰੇਜ਼ੀ ਟੂਕਾਂ, ਪ੍ਰਭਾਵਵਾਦੀ ਟਿੱਪਣੀਆਂ ਅਤੇ ਅੰਗਰੇਜ਼ੀ ਨਾਵਾਂ ਅਤੇ ਸ਼ਬਦਾਂ ਦੇ ਗਲਤ ਸ਼ਬਦ-ਜੋੜਾਂ ਅਤੇ ਉਚਾਰਣਾਂ ਦੀ । ਸਮੁੱਚੀ ਮਸ਼ਕ ਵਿਚ ਵਿਕਾਸ ਦੇ ਕਿਸੇ ਸਾਂਝੇ ਧਾਗੇ ਨੂੰ ਲੱਭਣ ਦੀ ਕੋਸ਼ਿਸ਼ ਨਿਰਮੂਲ ਹੋਵੇਗੀ । ਕਿਸੇ ਵੀ ਸਾਹਿਤ-ਰੂਪ ਦਾ ਇਤਿਹਾਸ ਲਿਖਣ ਤੋਂ ਪਹਿਲਾਂ ਇਹ ਜ਼ਰੂਰੀ ਹੁੰਦਾ ਹੈ ਕਿ ਉਸ ਨੂੰ ਪ੍ਰੀਭਾਸ਼ਿਤ ਕਰਨ ਵਾਲੇ ਅਤੇ ਦੂਜੇ ਸਾਹਿਤ-ਰੂਪਾਂ ਨਾਲੋਂ ਨਿਖੇੜਣ ਵਾਲੇ ਗੁਣ, ਤੱਤ ਜਾਂ ਅੰਸ਼ ਸੈਪਸ਼ਟ ਹੋਣ । ਨਿੱਕੀ ਕਹਾਣੀ ਦੇ ਸੰਬੰਧ ਵਿਚ ਇਹ ਸਿਰਫ਼ ਚੋਂ ਹਨ : ਇਕ - ਕਿ ਇਹ ਵਾਰਤਕ ਵਿਚ ਲਿਖੀ ਕਹਾਣੀ ਹੁੰਦੀ ਹੈ । ਦੋ - ਕਿ ਇਹ ਨਿੱਕੀ ਹੁੰਦੀ ਹੈ। ਪਾਤਰ, ਪਲਾਟ, ਵਾਰਤਾਲਾਪ, ਵਾਤਾਵਰਣ, ਟੱਕਰ, ਅਦ, ਮਧ, ਅੰਤ, ਵਗੈਰਾ ਵਗੈਰਾ ਨਿਰੋਲ, ਨਿੱਕੀ ਕਹਾਣੀ ਨਾਲ ਸੰਬੰਧਤ ਨਹੀਂ, ਇਸ ਲਈ ਇਸ ਦੀ ਪ੍ਰੀਭਾਸ਼ਾ ਵਿਚ ਸ਼ਾਮਲ ਨਹੀਂ ਹੋ ਸਕਦੇ । ਇਹਨਾਂ ਬਾਰੇ ਵਧ ਤੋਂ ਵਧ ਇਹ ਕਿਹਾ ਜਾ ਸਕਦਾ ਹੈ ਕਿ ਐਡਗਰ ਐਲਨ ਪੋ ਤੋਂ ਲੈ ਕੇ ਆਨਤੋਨ ਚੈਖੋਵ ਤਕ ਦੇ ਨਿੱਕੀ ਕਹਾਣੀ ਦੇ ਵਿਕਾਸ ਵਿਚਲੇ ਪੜਾਵਾਂ ਨੂੰ, ਇਹਨਾਂ ਅੰਸ਼ਾਂ ਉਪਰ ਵਖੋ ਵਖਰੀ ਮਾਤਰਾ ਵਿਚ ਜ਼ੋਰ ਦੇਣ ਕਰਕੇ ਨਿਖੇੜਿਆ ਜਾ ਸਕਦਾ ਹੈ । ਦੂਜੇ ਸ਼ਬਦਾਂ ਵਿਚ, ਨਿੱਕੀ ਕਹਾਣੀ ਦੇ ਇਤਿਹਾਸ ਵਿਚ ਤਾਂ ਇਹਨਾਂ ਦਾ ਫਿਰ ਵੀ ਥਾਂ ਹੋ ਸਕਦਾ ਹੈ, ਪਰ ਭਾਸ਼ਾ ਵਿਚ ਨਹੀਂ ।