ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/47

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗੁਰਬਖ਼ਸ਼ ਸਿੰਘ ਦਾ ਪ੍ਰੀ-ਯੂਟੋਪੀਆਂ ਸਾਢੇ ਚਾਰ ਦਹਾਕੇ ਲੋਕਾਂ ਲਈ ਖਿੱਚ ਦਾ «ਰਨ ਬਣਿਆ ਰਿਹਾ ਹੈ । ਜੇ ਮਾਰਕਸ ਅਤੇ ਏਂਗਲਜ਼ ਦੇ ਲਿਖੇ ਕਮਿਊਨਿਸਟ ਮੈਨੀਫ਼ੈਸਟੋ ਮਗਰ ਜਾਈਏ, ਤਾਂ "ਹਰ ਆਲੋਚਨਾਤਮਕ ਸਮਾਜਵਾਦੀ ਯੂਟੋਪੀਏ ਦੀ ਮਹੱਤਾ ਇਤਿਹਾਸਕ ਵਿਕਾਸ ਨਾਲ ਉਲਟੀ ਤਨਾਸਬ ਰੱਖਦੀ ਹੈ ! ਇਤਿਹਾਸਕ ਵਿਕਾਸ ਨਾਲ ਜਿਉਂ ਜਿਉਂ ਸ਼ਰੇਣੀ ਘੋਲ ਦੀ ਸਾਣ ਉਤੇ ਚੜ ਕੇ ਸਮਾਜਕ ਚੇਤਨਾ ਵਿਕਾਸ ਕਰਦੀ ਜਾਂਦੀ ਹੈ, ਇਹ ਟੋਪੀਆ ਆਪਣੇ ਅਰਥ ਗੁਆਉਂਦਾ ਜਾਂਦਾ ਹੈ ਅਤੇ ਆਖ਼ਰ ਇਕ ਘੜੀ ਆਉਂਦੀ ਹੈ ਕਿ ਇਹ ਪ੍ਰਤਿਗਾਮੀ ਰੋਲ ਅਦਾ ਕਰਨ ਲਗ ਪੈਂਦਾ ਹੈ । | ਪਰ ਇਨ੍ਹਾਂ ਸਾਢੇ ਚਾਰ ਦਹਾਕਿਆਂ ਦੇ ਦੌਰਾਨ ਨਾ ਗੁਰਬਖ਼ਸ਼ ਸਿੰਘ ਨੇ ਆਪਣਾ ਯੂਟੋਪੀਆ ਛੱਡਿਆ ਅਤੇ ਨਾ ਹੀ ਇਸ ਸਾਰੇ ਸਮੇਂ ਦੇ ਦੌਰਾਨ ਕਿਸੇ ਵੀ ਮੌਕੇ ਉਤੇ ਉਸ ਨੂੰ ਅਸੀਂ ਪ੍ਰਤਗਮੀ ਰੋਲ ਅਦਾ ਕਰਦਾ ਕਹਿ ਸਕਦੇ ਹਾਂ । ਤਾਂ ਫਿਰ ਕੀ ਖ਼ਿਆਲ ਕੀਤਾ ਜਾਏ ਕਿ ਇਨ੍ਹਾਂ ਸਾਢੇ ਚਾਰ ਦਹਾਕਿਆਂ ਦੇ ਦੌਰਾਨ ਇਹ ਯੂਟੋਪੀਆ ਬਦਲਿਆ ਹੈ ? ਜਾਂ ਕਿ ਪੰਜਾਬ ਦਾ ਇਤਿਹਾਸਕ ਵਿਕਾਸ ਕੁਝ ਇਸ ਪ੍ਰਕਾਰ ਚੱਲਿਆ ਹੈ ਕਿ ਇਸ ਯੂਟੋਪੀਏ ਤੋਂ ਕਿਸੇ ਅਗਲੇ ਚਿੰਤਨ ਨਾਲ ਬਰਮੇਚਣਾ ਸਾਡੇ ਸਮਾਜ ਦੀ ਮਜਬੂਰੀ ਨਹੀਂ ਬਣੀ ? ਮੇਰਾ ਖ਼ਿਆਲ ਹੈ ਕਿ ਗੱਲਾਂ ਦੋਵੇਂ ਠੀਕ ਹਨ । ਸਮਾਂ ਬਦਲਣ ਨਾਲ ਇਸ ਟੋਏ ਵਿਚ ਨਵੇਂ ਅੰਸ਼ ਮਿਲਦੇ ਰਹੇ ਹਨ । ਇਕ ਸਮਾਂ ਆਇਆਂ ਕਿ ਗੁਰਬਖ਼ਸ਼ ਸਿੰਘ ਨੇ ਐਲਾਨ ਕੀਤਾ ਕਿ ਮੈਂ ਕਮਿਊਨਿਸਟ ਅਤੇ ਸੋਸ਼ਲਿਸਟ ਲਹਿਰਾਂ ਦੇ ਨਾਲ ਹੋਵੇਗਾ। ਉਹ ਸੰਸਾਰ ਅਮਨ ਲਹਿਰ ਦਾ ਘੁਲਾਟੀਆ ਬਣ ਗਿਆ। ਉਹ ਕਿਸਾਨਾਂ, ਮਜ਼ਦੂਰਾਂ ਦੇ ਰਾਜ ਦਾ ਗਵੱਈਆ ਬਣ ਗਿਆ । ਪਰ ਹਰ ਯੂਟੋਪੀਆਈ ਆਦਰਸ਼ਵਾਦੀ ਚਿੰਤਕ ਵਾਂਗ, ਉਹ ਇਨਾਂ ਸਭ ਲਹਿਰਾਂ ਵਿਚ ਵੀ ਆਪਣੇ ਹੀ ਯੂਟੋਪੀਏ ਦੀ ਪਰਣਤਾ ਦੇਖਦਾ ਰਿਹਾ ਅਤੇ ਇਹ ਗੱਲ ਫਿਰ ਉਸ ਨੂੰ ਹਕੀਕਤ ਅਤੇ ਝਾਵਲੇ ਦੇ ਵਿਚਕਾਰ ਲਟਕਦਾ ਰਖਦੀ ਰਹੀ ਹੈ । ਦੂਜੇ ਪਾਸੇ, ਪੰਜਾਬ ਦਾ ਸਾਰਾ ਆਰਥਿਕ ਵਿਕਾਸ ਕੁਝ ਇਸ ਢੰਗ ਨਾਲ ਚੱਲਿਆ ਕਿ ਇਸ ਨੇ ਉਸ ਸ਼ਰੇਣੀ ਨੂੰ ਵਧਾਇਆ ਅਤੇ ਅੱਗੇ ਖੜਿਆ ਹੈ, ਜਿਹੜੀ ਇਸ ਯੂਟੋਪਏ ਦੀ ਵਾਹਣ ਹੈ, ਭਾਵ ਮਧ-ਸ਼ਰੇਣੀ; ਅਤੇ ਉਸ ਸ਼ਰੇਣੀ ਦੇ ਪੈਦਾ ਹੋਣ ਅਤੇ ਵਧਣ ਨੂੰ ਰੋਕਿਆ ਹੈ ਜਾਂ ਬੇਹੱਦ ਧੀਮਾ ਕੀਤਾ ਹੈ, ਜਿਹੜੀ ਇਸ ਯੂਟੋਪੀਏ ਤੋਂ ਅਗਲੇ ਆਦਰਸ਼ ਦੀ ਟੇਕ ਬਣਦੀ ਹੈ; ਭਾਵ, ਪ੍ਰੋਲਤਾਰੀ ਮਜ਼ਦੂਰ ਨਹੀਂ ! ਸ਼ਰੇਣੀ ਨੂੰ ।

c ,

੨੦੧੧50

ਲਾ

। SE.